ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਜਲੰਧਰ, 9 ਅਕਤੂਬਰ : ਅੱਜ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਜਲੰਧਰ ਦੇ ਬਸਤੀ ਸ਼ੇਖ ’ਚ ਘਈ ਨਗਰ ਦੇ ਰਹਿਣ ਵਾਲੇ 41 ਸਾਲਾ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਬੀਤੇ ਦਿਨ ਮਾਡਲ ਹਾਊਸ ਸਥਿਤ ਆਪਣੇ ਜਿੰਮ ’ਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਮੋਢੇ ਦੀ ਨਾੜ ਦੱਬੀ ਗਈ ਸੀ, ਜਿਸਨ੍ਹਾਂ ਨੂੰ ਇਲਾਜ ਲਈ ਫੋਰਟਿਸ ਅੰਮ੍ਰਿਤਸਰ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਨਸਾਂ ਦੇ ਦਬਾਅ ਕਾਰਨ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਵਰਿੰਦਰ ਘੁੰਮਣ 2009 ’ਚ ਮਿਸਟਰ ਇੰਡੀਆ ਬਣਿਆ ਸੀ ਤੇ ਉਸ ਸਾਲ ਮਿਸਟਰ ਏਸ਼ੀਆ ਬਾਡੀ ਬਿਲਡਰ ਮੁਕਾਬਲੇ ’ਚ ਘੁੰਮਣ ਨੂੰ ਦੂਜਾ ਸਥਾਨ ਹਾਸਲ ਹੋਇਆ ਸੀ। ਵਰਿੰਦਰ ਘੁੰਮਣ ਨੇ ਅਦਾਕਾਰੀ ਦੇ ਖੇਤਰ ’ਚ ਨਾਮ ਕਮਾਇਆ ਸੀ। ਉਸ ਨੇ 2012 ’ਚ ਬਣੀ ਪੰਜਾਬੀ ਫਿਲਮ ‘ਕਬੱਡੀ ਵਨਸ ਅਗੇਨ’, 2014 ’ਚ ‘ਰੋਅਰ-ਟਾਈਗਰਜ਼ ਆਫ ਸੁੰਦਰਬਨਜ਼’, 2019 ’ਚ ‘ਮਰਜਾਵਾਂ’ ਅਤੇ 2023 ’ਚ ਟਾਈਗਰ-3 ਫਿਲਮ ’ਚ ਅਦਾਕਾਰੀ ਕੀਤੀ ਸੀ।
ਐੱਮ. ਪੀ. ਰੰਧਾਵਾ ਨੇ ਦੁੱਖ ਪ੍ਰਗਟਾਵਾ ਕੀਤਾ
ਐੱਮ. ਪੀ. ਸੁਖਜਿੰਦਰ ਸਿੰਘ ਰੰਧਾਵਾ ਨੇ ਵਰਿੰਦਰ ਸਿੰਘ ਘੁੰਮਣ ਦੇ ਅਚਾਨਕ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ਬਰ ਸੁਣ ਕੇ ਦਿਲ ਬਹੁਤ ਦੁਖੀ ਹੋਇਆ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Read More : 7 ਦਿਨਾਂ ਵਿਚ 2,500 ਨਵੇਂ ਕਰਮਚਾਰੀ ਕੀਤੇ ਜਾਣਗੇ ਭਰਤੀ : ਮਾਨ