ਅਜੇ ਜੇਤੂ ਦੀ ਅਧਿਕਾਰਕ ਤੌਰ ’ਤੇ ਸਾਹਮਣੇ ਨਹੀਂ ਆਈ ਪਛਾਣ
ਬਠਿੰਡਾ, 1 ਨਵੰਬਰ : ਦੀਵਾਲੀ ਬੰਪਰ ਨਾਲ ਬਠਿੰਡਾ ’ਚ ਨਿਕਲੇ 11 ਕਰੋੜ ਦੇ ਪਹਿਲੇ ਇਨਾਮ ਨਾਲ ਪੰਜਾਬ ਦੇ ਇਤਿਹਾਸ ’ਚ ਨਵਾਂ ਅਧਿਆਇ ਜੋੜ ਦਿੱਤਾ ਹੈ। ਏਜੰਸੀ ਤੋਂ ਨਿਕਲਿਆ 11 ਕਰੋੜ ਰੁਪਏ ਦਾ ਪਹਿਲਾ ਇਨਾਮ ਸੂਬੇ ਦਾ ਅੱਜ ਤਕ ਦਾ ਸਭ ਤੋਂ ਵੱਡਾ ਜੈਕਪਾਟ ਹੈ।
ਇਨਾਮ ਦੇ ਐਲਾਨ ਹੁੰਦਿਆਂ ਹੀ ਸ਼ਹਿਰ ’ਚ ਖੁਸ਼ੀ ਦੀ ਲਹਿਰ ਦੌੜ ਗਈ। ਏਜੰਸੀ ਦੇ ਮਾਲਕ ਨੇ ਦੱਸਿਆ ਕਿ ਇਹ ਬਠਿੰਡਾ ਦੇ ਲਾਟਰੀ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਹੈ, ਜੋ ਪੂਰੇ ਪੰਜਾਬ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਹਾਲਾਂਕਿ ਅਜੇ ਜੇਤੂ ਦੀ ਪਛਾਣ ਅਧਿਕਾਰਕ ਤੌਰ ’ਤੇ ਸਾਹਮਣੇ ਨਹੀਂ ਆਈ ਪਰ ਸੂਤਰਾਂ ਮੁਤਾਬਕ ਇਹ ਇਨਾਮ ਫਰੀਦਕੋਟ ਦੇ ਇਕ ਵਿਅਕਤੀ ਦੇ ਨਾਂ ਨਿਕਲਿਆ ਹੈ, ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਬਠਿੰਡਾ ਆਇਆ ਸੀ। ਦੱਸਿਆ ਜਾਂਦਾ ਹੈ ਕਿ ਉਸਨੇ ਬੱਚੇ ਦੀ ਜਿੱਦ ’ਤੇ ਲਾਟਰੀ ਟਿਕਟ ਖਰੀਦੀ ਸੀ ਅਤੇ ਓਹੀ ਟਿਕਟ ਉਸਦੀ ਕਿਸਮਤ ਬਦਲ ਗਈ।
Read More : ਮਿਸ਼ਨ ਚੜ੍ਹਦੀਕਲਾ ਨੂੰ ਦੁਨੀਆ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹੈ : ਭਗਵੰਤ ਮਾਨ
