ਪਾਕਿਸਤਾਨੀ ਏਜੰਟ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ; ਆਧੁਨਿਕ ਤੁਰਕੀ ਪਿਸਤੌਲ, ਕਾਰਤੂਸ ਅਤੇ 3.5 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ, 15 ਮਾਰਚ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਛੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਦੱਸਿਆ ਕਿ ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ 6 ਆਧੁਨਿਕ ਤੁਰਕੀ ਪਿਸਤੌਲ (PX 5.7×28 mm TISAS), 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ, ਗੁਰਪ੍ਰੀਤ ਉਰਫ਼ ਗੋਪੀ (ਵਾਸੀ ਖੇਮਕਰਨ), ਮਖੰਡਦੀਨ, ਰਾਕੇਸ਼ ਉਰਫ਼ ਕੇਸ਼ੂ, ਜਮਕੌਰ ਸਿੰਘ ਅਤੇ ਜਸਬੀਰ ਉਰਫ਼ ਵੀਰਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਜ਼ਿਆਦਾਤਰ ਮੁਲਜ਼ਮ ਤਰਨਤਾਰਨ ਦੇ ਸਰਹੱਦੀ ਖੇਤਰ ਖੇਮਕਰਨ ਨਾਲ ਸਬੰਧਤ ਹਨ। ਜਾਂਚ ਵਿੱਚ ਪਾਕਿਸਤਾਨ ਸਥਿਤ ਆਈਐਸਆਈ (ISI) ਏਜੰਟ ਸ਼ਹਿਜ਼ਾਦ ਭੱਟੀ ਦਾ ਨਾਮ ਸਾਹਮਣੇ ਆਇਆ ਹੈ, ਜੋ ਭਾਰਤ ਵਿੱਚ ਇਹ ਨੈੱਟਵਰਕ ਚਲਾ ਰਿਹਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪਿਸਤੌਲ ਬੇਹੱਦ ਘਾਤਕ ਅਤੇ ਆਟੋਮੈਟਿਕ ਫਾਇਰ ਸਮਰੱਥਾ ਵਾਲੇ ਹਨ। ਮੁਲਜ਼ਮਾਂ ਵਿੱਚੋਂ ਰਾਕੇਸ਼ ਉਰਫ਼ ਕੇਸ਼ੂ ਖ਼ਿਲਾਫ਼ ਪਹਿਲਾਂ ਹੀ ਚਾਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹੁਣ ਇਸ ਨੈੱਟਵਰਕ ਨਾਲ ਜੁੜੀਆਂ ਹੋਰ ਖੇਪਾਂ ਅਤੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Read More : ਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕ
