Sex racket

ਮੋਗਾ ਦੇ ਇਕ ਹੋਟਲ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼

ਕੌਂਸਲਰ ਸਮੇਤ 7 ‘ਤੇ ਮਾਮਲਾ ਦਰਜ

ਮੋਗਾ, 14 ਅਪ੍ਰੈਲ : ਮੋਗਾ ਪੁਲਿਸ ਨੇ ਜਲੰਧਰ-ਅੰਮ੍ਰਿਤਸਰ ਬਾਈਪਾਸ ‘ਤੇ ਸਥਿਤ ‘ਹੋਟਲ’ ਵਿਚ ਛਾਪੇਮਾਰੀ ਕਰਕੇ ਇੱਕ ਕਥਿਤ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਅਕਾਲੀ ਦਲ ਦੇ ਇਕ ਕੌਂਸਲਰ ਸਮੇਤ ਸੱਤ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।

ਡੀਐਸਪੀ ਧਰਮਕੋਟ ਜਸਵਿੰਦਰ ਸਿੰਘ, ਐਸਐਚਓ ਗੁਰਸੇਵਕ ਸਿੰਘ ਅਤੇ ਪੀਸੀਆਰ ਇੰਚਾਰਜ ਖੇਮ ਚੰਦ ਪਰਾਸ਼ਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਹੋਟਲ ‘ਤੇ ਸਾਂਝੀ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਤੋਂ ਇੱਕ ਨਾਬਾਲਗ ਸਮੇਤ 14 ਕੁੜੀਆਂ ਨੂੰ ਬਰਾਮਦ ਕੀਤਾ ਹੈ, ਜੋ ਵੱਖ-ਵੱਖ ਸ਼ਹਿਰਾਂ (ਜਲੰਧਰ, ਲੁਧਿਆਣਾ, ਫਰੀਦਕੋਟ ਅਤੇ ਮੋਗਾ) ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਚਾਰ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਟਲ ਦਾ ਮਾਲਕ, ਮੋਗਾ ਦਾ ਕੌਂਸਲਰ ਜਗਜੀਤ ਸਿੰਘ ਉਰਫ਼ ਜੀਤਾ, ਆਪਣੇ ਸਾਥੀਆਂ ਲਖਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ (ਵਾਸੀ ਰਾਮੂਵਾਲਾ) ਨਾਲ ਮਿਲ ਕੇ ਇਹ ਗੈਰ-ਕਾਨੂੰਨੀ ਧੰਦਾ ਚਲਾ ਰਿਹਾ ਸੀ।

ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਅਨੈਤਿਕ ਤਸਕਰੀ ਐਕਟ, ਪੋਕਸੋ (POCSO) ਐਕਟ ਅਤੇ ਧਾਰਾ 143 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਨਾਬਾਲਗ ਕੁੜੀ ਦੇ ਬਿਆਨ ਧਾਰਾ 164 ਤਹਿਤ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read More : ਵਿਸਾਖੀ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਪਰਿਵਾਰ ਦੇ ਦੋ ਚਿਰਾਗ ਬੁਝੇ

Leave a Reply

Your email address will not be published. Required fields are marked *