ਯਾਤਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਖੱਡ ਡਿੱਗਾ, ਕਈ ਲੋਕਾਂ ਦੀ ਮੌਤ
ਡੋਡਾ, 15 ਜੁਲਾਈ : ਜੰਮੂ-ਕਸ਼ਮੀਰ ਵਿਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਅਧਾ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਜ਼ਿਲਾ ਡੋਡਾ ਦੇ ਭਾਰਤ ਮਾਰਗ ‘ਤੇ ਯਾਤਰੀਆਂ ਨਾਲ ਭਰਿਆ ਇਕ ਟੈਂਪੂ ਟਰੈਵਲਰ ਖੱਡ ਵਿਚ ਡਿੱਗ ਗਿਆ। ਹਾਦਸੇ ਵਿਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਨਾਲ ਹੀ ਇਸ ਹਾਦਸੇ ਵਿਚ ਕਈ ਲੋਕਾਂ ਦੇ ਮਰਨ ਦਾ ਸ਼ੱਕ ਹੈ।
ਜ਼ਿਕਰਯੋਗ ਹੈ ਕਿ ਟੈਂਪੂ ਟਰੈਵਲਰ ਦਾ ਨੰਬਰ JK064847 ਹੈ। ਮੌਕੇ ‘ਤੇ ਕਈ ਲੋਕਾਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਐਂਬੂਲੈਂਸ ਅਤੇ ਪੁਲਿਸ ਸਮੇਤ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ।
Read More : ਪੰਜਾਬ ਕੈਬਨਿਟ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਖਿਲਾਫ਼ ਬਿੱਲ ਨੂੰ ਮਨਜ਼ੂਰੀ
