Current news

ਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀ

ਬੈਂਗਲੁਰੂ, 27 ਜਨਵਰੀ: ਬੈਂਗਲੁਰੂ ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਿਰਹਾਇਸ਼ ’ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੁਲਸ ਨੇ ਦੱਸਿਆ ਕਿ ਜੋੜਾ ਘਰ ’ਚ ਘਰੇਲੂ ਸਹਾਇਕ ਵਜੋਂ ਕੰਮ ਕਰਦਾ ਸੀ।

ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਪਰਿਵਾਰ ਇਕ ਸਮਾਰੋਹ ’ਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ। ਘਰ ਦੇ ਮਾਲਕ ਨੂੰ ਦੁਪਹਿਰ ਸਾਢੇ 12 ਵਜੇ ਤੋਂ ਬਾਅਦ ਇਕ ਹੋਰ ਘਰੇਲੂ ਸਹਾਇਕ ਨੇ ਸੂਚਿਤ ਕੀਤਾ ਕਿ ਘਰ ’ਚ ਭੰਨਤੋੜ ਹੋਈ ਹੈ।

ਘਰ ਪਰਤਣ ’ਤੇ ਪਰਿਵਾਰ ਨੇ ਦੇਖਿਆ ਕਿ ਲਾਕਰ ਹੇਠਾਂ ਜ਼ਮੀਨ ’ਤੇ ਪਏ ਸਨ ਅਤੇ ਪਹਿਲੀ ਮੰਜ਼ਿਲ ’ਚ ਭੰਨਤੋੜ ਕੀਤੀ ਹੋਈ ਸੀ। ਪੁਲਸ ਨੇ ਦੱਸਿਆ ਕਿ ਜੋੜਾ ਲੱਗਭਗ 11.5 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ, 5 ਕਿਲੋਗ੍ਰਾਮ ਚਾਂਦੀ ਦੀਆਂ ਵਸਤੂਆਂ ਅਤੇ 11.5 ਲੱਖ ਰੁਪਏ ਨਕਦੀ ਲੈ ਕੇ ਕਥਿਤ ਤੌਰ ’ਤੇ ਫਰਾਰ ਹੋ ਗਿਆ। ਨਕਦੀ ਅਤੇ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲੱਗਭਗ 18 ਕਰੋੜ ਰੁਪਏ ਹੈ।

Read More : ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀ

Leave a Reply

Your email address will not be published. Required fields are marked *