Accident

ਗੱਡੀ ’ਚ ਬੈਠਣ ਲੱਗਿਆਂ ਨੂੰ ਕਾਰ ਨੇ ਮਾਰੀ ਫੇਟ, 2 ਨੌਜਵਾਨਾਂ ਦੀ ਮੌਤ

ਪਟਿਆਲਾ, 20 ਅਗਸਤ : ਜ਼ਿਲਾ ਪਟਿਆਲਾ ਵਿਚ ਗੱਡੀ ਵਿਚ ਬੈਠਣ ਲੱਗੇ ਵਿਅਕਤੀਆਂ ਨੂੰ ਕਾਰ ਨੇ ਫੇਟ ਮਾਰ ਦਿੱਤੀ, ਜਿਸ ’ਚ 2 ਨੌਜਵਾਨ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਪਸਿਆਣਾ ਦੀ ਪੁਲਸ ਨੇ ਅਮਨ ਕੁਮਾਰ ਪੁੱਤਰ ਧਰਮਵੀਰ ਮੰਗੋ ਵਾਸੀ ਜੰਗ ਕਾਲੋਨੀ ਰੋਹਤਕ ਹਾਲ ਨਿਵਾਸੀ ਗੁਰੂ ਗ੍ਰਾਮ ਹਰਿਆਣਾ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਡਰਾਈਵਰ ਖਿਲਾਫ 106(1) ਅਤੇ 281 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।

ਅਮਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਸਹੁਰੇ ਭਵਨੇਸ਼ ਕੁਮਾਰ ਪੁੱਤਰ ਹਰੀ ਕ੍ਰਿਸ਼ਨ ਵਾਸੀ ਮਿੰਨੀ ਸੈਕਟ੍ਰੀਏਟ ਸਿਰਸਾ ਹਰਿਆਣਾ ਅਤੇ ਸੌਰਵ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਨਗਾਰੀ ਹਰਿਅਾਣਾ ਅਤੇ ਨਵਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਿਕੰਦਰਪੁਰ ਜ਼ਿਲਾ ਸਿਰਸਾ ਹਰਿਆਣਾ ਨਾਲ ਗੱਡੀ ’ਚ ਸਵਾਰ ਹੋ ਕੇ ਪਿੰਡ ਖੇੜਾ ਜੱਟਾਂ ਪੁਲ ਕੋਲ ਜਾ ਰਿਹਾ ਸੀ।

ਗੱਡੀ ਪੈਂਚਰ ਹੋਣ ਕਾਰਨ ਜਦੋਂ ਟਾਇਰ ਬਦਲ ਕੇ ਗੱਡੀ ’ਚ ਬੈਠਣ ਲੱਗੇ ਤਾਂ ਅਣਪਛਾਤੇ ਕਾਰ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਸਾਈਡ ’ਤੇ ਖੜ੍ਹੇ ਭਵਨੇਸ਼ ਕੁਮਾਰ ਅਤੇ ਸੌਰਵ ਕੁਮਾਰ ’ਚ ਮਾਰੀ, ਜਿਸ ਕਾਰਨ ਦੋਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *