ਮਹਿਲਾ ਸਬ-ਇੰਸਪੈਕਟਰ

ਇੰਟੈਲੀਜੈਂਸ ਦੀ ਮਹਿਲਾ ਸਬ-ਇੰਸਪੈਕਟਰ ਦੀ ਟ੍ਰੇਨਿੰਗ ਦੌਰਾਨ ਮੌਤ

ਪ੍ਰੈਕਟਿਸ ਵੇਲੇ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ

ਪਟਿਆਲਾ, 23 ਅਪ੍ਰੈਲ : ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਕੰਪਲੈਕਸ ’ਚ ਟ੍ਰੇਨਿੰਗ ਲੈ ਰਹੀ ਇੰਟੈਲੀਜੈਂਸ ਵਿੰਗ ਦੀ ਇਕ ਮਹਿਲਾ ਸਬ-ਇੰਸਪੈਕਟਰ ਗੁਲਸ਼ਨ ਕੌਰ ਦੀ ਪ੍ਰੈਕਟਿਸ ਦੌਰਾਨ ਵਾਪਰੇ ਇਕ ਦੁਖਦਾਈ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕਾ ਦੀ ਉਮਰ ਲਗਭਗ 26 ਸਾਲ ਸੀ।

ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਗੁਲਸ਼ਨ ਕੌਰ ਸਾਲ 2023 ’ਚ ਭਰਤੀ ਹੋਈ ਸੀ ਅਤੇ 15 ਮਾਰਚ 2026 ਨੂੰ ਵਿਸ਼ੇਸ਼ ਟ੍ਰੇਨਿੰਗ ਲਈ ਇੱਥੇ ਆਈ ਸੀ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਟੈਂਕੀ ਦੀਆਂ ਪੌੜੀਆਂ ਚੜ੍ਹਨ ਦੀ ਪ੍ਰੈਕਟਿਸ ਕਰਦੀ ਸੀ।

ਅੱਜ ਵੀ ਜਦੋਂ ਉਹ ਪੌੜੀਆਂ ’ਤੇ ਅਭਿਆਸ ਕਰ ਰਹੀ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਈ। ਫ਼ਰਸ਼ ਪੱਕਾ ਹੋਣ ਕਾਰਨ ਉਸ ਦੇ ਸਿਰ ’ਚ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕਾ ਕਪੂਰਥਲਾ ਦੀ ਰਹਿਣ ਵਾਲੀ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਲੜਕੀ ਦੇ ਪਿਤਾ ਸੁਖਜੀਤ ਸਿੰਘ ਅਤੇ ਪਰਿਵਾਰਕ ਮੈਂਬਰ ਪਟਿਆਲਾ ਪਹੁੰਚ ਗਏ। ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਬੀ.ਐੱਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Read More : ਨੇਪਾਲੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕਸ਼ੀ

Leave a Reply

Your email address will not be published. Required fields are marked *