ਟਾਂਡਾ ਦੇ ਕਲੋਟੀ ਨਗਰ ਵਿਚ ਮਿਹਨਤ-ਮਜ਼ਦੂਰੀ ਕਰਦਾ ਸੀ ਮ੍ਰਿਤਕ; ਪੁਲਿਸ ਵੱਲੋਂ ਜਾਂਚ ਸ਼ੁਰੂ
ਟਾਂਡਾ ਉੜਮੁੜ, 23 ਅਪ੍ਰੈਲ : ਟਾਂਡਾ ਦੇ ਕਲੋਟੀ ਨਗਰ ਇਲਾਕੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੇਪਾਲੀ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਲਸ਼ਮਣ ਪੁੱਤਰ ਦਿਗਬਹਾਦਰ ਵਾਸੀ ਨੇਪਾਲ ਵਜੋਂ ਹੋਈ ਹੈ। ਉਹ ਟਾਂਡਾ ਦੇ ਕਲੋਟੀ ਨਗਰ ਵਿੱਚ ਰਹਿ ਕੇ ਮਿਹਨਤ-ਮਜ਼ਦੂਰੀ ਕਰਦਾ ਸੀ ਅਤੇ ਉੱਥੇ ਰਹਿਣ ਵਾਲੇ ਹੋਰਨਾਂ ਨੇਪਾਲੀ ਪਰਿਵਾਰਾਂ ਨਾਲ ਰਿਹਾਇਸ਼ ਕਰ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣੇਦਾਰ ਨਰੇਸ਼ ਕੁਮਾਰ ਆਪਣੀ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਨੌਜਵਾਨ ਵੱਲੋਂ ਖ਼ੁਦਕਸ਼ੀ ਵਰਗਾ ਇੰਨਾ ਸਖ਼ਤ ਕਦਮ ਚੁੱਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Read More : 915 ਗ੍ਰਾਮ ‘ਆਈਸ’ ਅਤੇ 5 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ
