Accident

ਧੁੰਦ ਕਾਰਨ ਖੱਡੇ ’ਚ ਪਲਟਿਆ ਆਟੋ, 3 ਮਾਸੂਮ ਬੱਚਿਆਂ ਸਮੇਤ 4 ਦੀ ਮੌਤ

ਲਖੀਮਪੁਰ ਖੀਰੀ, 8 ਫਰਵਰੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ਵਿੱਚ ਸੰਘਣੀ ਧੁੰਦ ਕਾਰਨ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਸਮੇਤ ਚਾਰ ਲੋਕਾਂ ਦੀ ਜਾਨ ਚਲੀ ਗਈ। ਧੌਰਹਰਾ ਥਾਣੇ ਦੇ ਮੁਖੀ ਰਵਿੰਦਰ ਸੋਨਕਰ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਧੌਰਹਰਾ ਕਸਬੇ ਤੋਂ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਆਟੋ-ਰਿਕਸ਼ੇ ਰਾਹੀਂ ਆਪਣੇ ਪਿੰਡ ਪਰਤ ਰਿਹਾ ਸੀ।

ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਆਟੋ ਚਾਲਕ ਇਸਰਾਇਲ ਨੂੰ ਰਸਤੇ ਵਿੱਚ ਪੁਲੀ ਦਿਖਾਈ ਨਹੀਂ ਦਿੱਤੀ। ਬੇਕਾਬੂ ਆਟੋ ਪੁਲੀ ਦੀ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਬਣੇ ਇਕ ਡੂੰਘੇ ਖੱਡੇ ਵਿੱਚ ਪਲਟ ਗਿਆ। ਇਸ ਹਾਦਸੇ ਵਿੱਚ ਤਾਲਿਬ (5), ਖੁਸ਼ਬੂ (12) ਅਤੇ ਅਜਰਾ (2) ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਆਟੋ ਚਾਲਕ ਇਸਰਾਇਲ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।

ਇਸ ਹਾਦਸੇ ਵਿੱਚ ਪਰਿਵਾਰ ਦੇ ਪੰਜ ਹੋਰ ਮੈਂਬਰ ਵੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਪਛਾਣ ਕਿਸਮਤੂਨ, ਸਬੀਆ, ਸਾਕੀਆ, ਅਕੀਲ ਅਤੇ ਨਿਦਾ ਵਜੋਂ ਹੋਈ ਹੈ। ਉਨ੍ਹਾਂ ਦਾ ਇਲਾਜ ਜ਼ਿਲਾ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Read More : ਡਾ. ਪੁਸ਼ਪਿੰਦਰ ਗਿੱਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਨਿਯੁਕਤ

Leave a Reply

Your email address will not be published. Required fields are marked *