ਬੱਸ ਸਵਾਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਲੱਗੀਆਂ ਮਾਮੂਲੀ ਸੱਟਾਂ
ਮਲੋਟ 22 ਦਸੰਬਰ : ਜਿਥੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਹਾਦਸਿਆਂ ਦਾ ਕਾਰਣ ਬਣੀ ਹੋਈ ਹੈ, ਉਥੇ ਹੀ ਅੱਜ ਸਵੇਰੇ ਮਲੋਟ ਨੇੜਲੇ ਪਿੰਡ ਥੇਹੜੀ ਨੇੜੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਲੈਕੇ ਜਾ ਰਹੀ ਪ੍ਰਾਈਵੇਟ ਕਾਲਜ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸੇ ਵਿਚ ਚਾਲਕ ਅਤੇ ਇਕ ਅਧਿਆਪਕਾ ਦੇ ਸੱਟਾਂ ਲੱਗੀਆਂ ਹਨ, ਜਦ ਕਿ ਬਾਕੀ ਸਵਾਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਮਾਮੂਲੀ ਝਰੀਟਾਂ ਆਦਿ ਆਈਆਂ ਹਨ।
ਬੱਸ ਵਿਚ ਸਵਾਰ ਇਕ ਹੋਰ ਚਾਲਕ ਮਾਨ ਸਿੰਘ ਵਾਸੀ ਡੱਬਵਾਲੀ ਢਾਬ ਨੇ ਦੱਸਿਆ ਕਿ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਦਿਉਣ ਬਠਿੰਡਾ ਦੀ ਇਕ ਬੱਸ ਨੰਬਰ ਪੀ.ਬੀ.11ਡੀ ਐਚ 7320, ਜੋ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਲੈਕੇ ਜਾ ਰਹੀ ਸੀ। ਧੁੰਦ ਜਿਆਦਾ ਹੋਣ ਕਰ ਕੇ ਪਿੰਡ ਥੇਹੜੀ ਕੋਲ ਇਹ ਬੱਸ ਅੱਗੇ ਜਾ ਰਹੇ ਇਕ ਟਰੱਕ ਵਿਚ ਵੱਜੀ, ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ।
ਬੱਸ ਚਾਲਕ ਰੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬੋਦੀਵਾਲਾ ਖੜਕ ਅਗਲੇ ਹਿੱਸੇ ਵਿਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਘੰਟਾ ਭਰ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਮਲੋਟ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਉਸ ਦੀ ਲੱਤ ਟੁੱਟ ਚੁੱਕੀ ਸੀ।
ਮਲੋਟ ਨਾਲ ਸਬੰਧਤ ਇਕ ਹੋਰ ਅਧਿਆਪਕਾ ਦੇ ਸੱਟਾਂ ਲੱਗੀਆਂ, ਜਿਸ ਦੇ ਵਾਰਿਸਾਂ ਨੇ ਪੁੱਜ ਕਿ ਉਸਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ। ਇਸ ਤੋਂ ਇਲਾਵਾ ਬੱਸ ਵਿਚ ਸਵਾਰ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ।
Read More : ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਦਿਹਾਂਤ
