ਧਨੌਲਾ, 26 ਅਗਸਤ :-ਮੰਗਲਵਾਰ ਨੂੰ ਦੁਕਾਨ ਅੰਦਰ ਅਚਾਨਕ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅਲੀ ਮੁਹੰਮਦ (19) ਪੁੱਤਰ ਮੁਹੰਮਦ ਹਲੀਮ ਦਾਰਾ ਵਾਸੀ ਮਾਲੇਰਕੋਟਲਾ ਹਾਲ ਅਬਾਦ ਸੰਗਰੂਰ ਰੋਡ ਧਨੌਲਾ ਜ਼ਿਲਾ ਬਰਨਾਲਾ ਦੀ ਆਪਣੀ ਦੁਕਾਨ ਅੰਦਰ ਇਨਵਰਟਰ ਦਾ ਪਲੱਗ ਪਾਉਂਦੇ ਸਮੇਂ ਕਰੰਟ ਦੀ ਲਪੇਟ ’ਚ ਆ ਗਿਆ, ਜਿਸਨੂੰ ਨਾਲ ਦੇ ਦੁਕਾਨਦਾਰਾਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਅੰਦਰ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
Read More : ਪੁਲਸ ਨੇ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ