ਕਰੰਟ ਖਬਰ

900 ਕਰੋੜ ਦੀ ਧੋਖਾਦੇਹੀ ਦਾ ਮਾਮਲਾ : ਸੀ.ਬੀ.ਆਈ. ਨੇ ਪੰਜਾਬ ਸਮੇਤ ਕਈ ਸੂਬਿਆਂ ’ਚ 15 ਥਾਵਾਂ ’ਤੇ ਮਾਰੇ ਛਾਪੇ

ਨਵੀਂ ਦਿੱਲੀ, 12 ਮਾਰਚ : ਸੀ. ਬੀ. ਆਈ. ਨੇ ਵਿਦੇਸ਼ੀ ‘ਫਿਨਟੈਕ’ (ਵਿੱਤੀ ਤਕਨਾਲੋਜੀ) ਮੰਚ ‘ਪੀ. ਵਾਈ. ਵਾਈ. ਪੀ. ਐੱਲ.’ ਨਾਲ ਜੁੜੀ ਆਨਲਾਈਨ ਵਿੱਤੀ ਧੋਖਾਦੇਹੀ ਦੇ ਸਿਲਸਿਲੇ ’ਚ ਕਈ ਸੂਬਿਆਂ ’ਚ 15 ਸਥਾਨਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਹੁਣ ਗਿਰੋਹ ਦੇ ਕਥਿਤ ਮਾਸਟਰਮਾਈਂਡ ਅਸ਼ੋਕ ਕੁਮਾਰ ਸ਼ਰਮਾ ਦੀ ਹਿਰਾਸਤ ਦੀ ਮੰਗ ਕਰ ਰਹੀ ਹੈ, ਜੋ ਇਕ ਚਾਰਟਰਡ ਅਕਾਊਂਟੈਂਟ ਹੈ ਅਤੇ ਜਿਸ ਨੂੰ ਹਾਲ ਹੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਿਫਤਾਰ ਕੀਤਾ ਸੀ।

ਕੇਂਦਰੀ ਗ੍ਰਹਿ ਮੰਤਰਾਲਾ ਦੀ ਸਾਈਬਰ ਅਪਰਾਧ ਰੋਕੂ ਸ਼ਾਖਾ ਨੇ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਏਜੰਸੀ ਨੇ ਮਾਮਲਾ ਦਰਜ ਕਰ ਕੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ’ਚ ਛਾਪੇਮਾਰੀ ਕੀਤੀ।

ਜਾਂਚ ਅਧਿਕਾਰੀਆਂ ਅਨੁਸਾਰ ਅਸ਼ੋਕ ਸ਼ਰਮਾ ਕਥਿਤ ਤੌਰ ’ਤੇ ਦਿੱਲੀ-ਗੁਰੂਗ੍ਰਾਮ ਸਰਹੱਦ ’ਤੇ ਸਥਿਤ ਬਿਜਵਾਸਨ ’ਚ ‘ਬਿਜਵਾਸਨ ਗਰੁੱਪ’ ਦੇ ਆਪਣੇ ਦਫ਼ਤਰ ਤੋਂ ਫਰਜ਼ੀ ਨਿਵੇਸ਼ ਯੋਜਨਾਵਾਂ, ਸਾਈਬਰ ਧੋਖਾਦੇਹੀ, ਨਾਜਾਇਜ਼ ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਪਾਰਟ-ਟਾਈਮ ਨੌਕਰੀ ਦੇ ਨਾਂ ’ਤੇ ਧੋਖਾਦੇਹੀ ਨਾਲ ਜੁੜੇ ਇਕ ਵਿਆਪਕ ਸੰਗਠਿਤ ਘਪਲੇ ’ਚ ਸ਼ਾਮਲ ਸੀ। ਸੀ. ਬੀ. ਆਈ. ਨੇ ਦੱਸਿਆ ਕਿ ਗਿਰੋਹ ਨੇ ਕਥਿਤ ਤੌਰ ’ਤੇ ਪਿਛਲੇ ਸਾਲ ਹੀ ਪੀੜਤਾਂ ਨਾਲ 900 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਸੀ।

Read More : ਪੇਪਰ ਦੇਣ ਜਾ ਰਹੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ ’ਚ ਮੌਤ

Leave a Reply

Your email address will not be published. Required fields are marked *