ਜੰਮੂ-ਕਸ਼ਮੀਰ ‘ਚ ਗੱਡੀ ਹੋਈ ਹਾਦਸੇ ਦਾ ਸ਼ਿਕਾਰ
ਪੁੰਣ, 24 ਸਤੰਬਰ : ਜੰਮੂ-ਕਸ਼ਮੀਰ ਦੇ ਜ਼ਿੇ ਪੁੰਣ ਵਿੱਚ ਬੁੱਧਵਾਰ ਨੂੰ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 5 ਫੌਜ ਦੇ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁੰਣ ਜ਼ਿਲ੍ਹੇ ਦੇ ਸੰਘਣੀ ਆਬਾਦੀ ਵਾਲੇ ਮਨਕੋਟ ਸੈਕਟਰ ਵਿਚ ਇੱਕ ਸੜਕ ਹਾਦਸੇ ਵਿੱਚ ਪੰਜ ਸੈਨਿਕ ਜ਼ਖਮੀ ਹੋ ਗਏ।
ਅਧਿਕਾਰੀ ਨੇ ਕਿਹਾ ਕਿ ਗੱਡੀ ਪੁੰਣ ਦੇ ਧਾਰਾ ਦੁਲੀਅਨ ਤੋਂ ਜੰਮੂ ਜਾ ਰਹੀ ਸੀ ਕਿ ਸਵੇਰੇ 7:30 ਵਜੇ ਦੇ ਕਰੀਬ ਸੜਕ ਤੋਂ ਫਿਸਲ ਗਈ। ਜ਼ਖਮੀ ਸੈਨਿਕ ਬਾਲਨੋਈ ਨੰਗੀ ਟੇਕੇਰੀ ਵਿੱਚ ਤਾਇਨਾਤ ਸਨ ਅਤੇ ਹਾਦਸੇ ਸਮੇਂ ਛੁੱਟੀ ‘ਤੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਅੱਗੇ ਦੀ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਇੱਕ ਹੋਰ ਵਾਹਨ ਦਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਕਿਸਾਨਾਂ ਦਾ ਝੋਨਾ ਬਿਨਾਂ ਕਿਸੇ ਦੇਰੀ ਦੇ ਖ਼ਰੀਦਿਆ ਅਤੇ ਚੁੱਕਿਆ ਜਾਵੇਗਾ : ਮੁੱਖ ਮੰਤਰੀ
