ਬਰਨਾਲਾ , 14 ਅਕਤੂਬਰ : ਅੱਜ ਧਨੌਲਾ-ਬਰਨਾਲਾ ਟਾਂਡੀਆਂ ਵਾਲੇ ਢਾਬੇ ਨਜ਼ਦੀਕ 2 ਕਾਰਾਂ ਦੀ ਟੱਕਰ ’ਚ 3 ਦੀ ਮੌਤ ਜਦਕਿ 4 ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੁਰਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਐੱਸ. ਐੱਚ. ਓ. ਸਦਰ ਜਗਜੀਤ ਸਿੰਘ ਅਤੇ ਥਾਣਾ ਸਿਟੀ 2 ਐੱਸ. ਐੱਚ. ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਆਲਟੋ ਕਾਰ ਜਿਸ ਦਾ ਸੰਤੁਲਨ ਵਿਗੜ ਗਿਆ ਡਿਵਾਈਡਰ ਪਾਰ ਕਰ ਕੇ ਦੂਜੇ ਪਾਸਿਓਂ ਆ ਰਹੀ ਕਾਰ ਨਾਲ ਟਕਰਾ ਗਈ। ਇਸ ਦੌਰਾਨ 5 ਜ਼ਖ਼ਮੀਆਂ ਨੂੰ ਬਰਨਾਲਾ ਹਸਪਤਾਲ ਅਤੇ 2 ਜ਼ਖ਼ਮੀਆਂ ਨੂੰ ਧਨੌਲਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।
ਬੀ. ਐੱਮ. ਸੀ. ਹਸਪਤਾਲ ਦੇ ਐੱਮ. ਡੀ. ਡਾ. ਇਸ਼ਾਨ ਬਾਂਸਲ ਨੇ ਦੱਸਿਆ ਕਿ ਸਾਡੇ ਕੋਲ 5 ਜ਼ਖ਼ਮੀ ਆਏ ਸਨ, ਜਿਨ੍ਹਾਂ ’ਚੋਂ ਨੋਨੀ ਤੇ ਰੋਹਿਤ ਦਮ ਤੋੜ ਚੁੱਕੇ ਸਨ ਅਤੇ ਤੇਜਿੰਦਰ ਦੀ ਹਸਪਤਾਲ ਵਿਖੇ ਆ ਕੇ ਮੌਤ ਹੋ ਗਈ ਅਤੇ ਹਰਸ਼ ਗੰਭੀਰ ਜ਼ਖਮੀ ਹੈ।
ਸਿਵਲ ਹਸਪਤਾਲ ਧਨੌਲਾ ਦੀ ਐਮਰਜੈਂਸੀ ਡਾ. ਜਸਵਿੰਦਰ ਜੀਤ ਕੌਰ ਨੇ ਦੱਸਿਆ ਕਿ ਸਾਡੇ ਕੋਲ 2 ਜ਼ਖ਼ਮੀ ਜੋ ਕਿ ਪਤੀ ਪਤਨੀ ਹਨ ਭਾਵਨਾ ਅਤੇ ਸੰਜੇ ਕੌਸ਼ਲ ਆਏ ਹਨ ਜੋ ਕਿ ਜ਼ੇਰੇ ਇਲਾਜ ਹਨ।
Read More : ਪੰਜਾਬ ਸਰਕਾਰ ਨੇ 30 ਦਿਨਾਂ ’ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਰਚਿਆ ਇਤਿਹਾਸ