ਓਨਟਾਰੀਓ ਦੇ ਬੈਰੀ ਇਲਾਕੇ ਵਿਚ ਪਾਰਕ ਦੇ ਬੈਂਚ ‘ਤੇ ਮ੍ਰਿਤਕ ਮਿਲੀ ਲੜਕੀ
ਓਨਟਾਰੀਓ, 24 ਅਪ੍ਰੈਲ : ਕੈਨੇਡਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਪਿੰਡ ਮਾਣੂਕੇ ਨਾਲ ਸਬੰਧਿਤ 24 ਸਾਲਾ ਪੰਜਾਬਣ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬੈਰੀ ਇਲਾਕੇ ਵਿਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਅਨਮੋਲਦੀਪ ਕੌਰ ਨੂੰ ਇਕ ਪਾਰਕ ਦੇ ਬੈਂਚ ‘ਤੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਮ੍ਰਿਤਕਾ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ 2021 ਵਿੱਚ ਕੈਨੇਡਾ ਗਈ ਸੀ। ਉੱਥੇ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੀ ਸੀ ਅਤੇ ਉਸਨੇ ਪੀ.ਆਰ. (PR) ਲਈ ਵੀ ਫਾਈਲ ਲਗਾਈ ਹੋਈ ਸੀ।
ਇਸ ਘਟਨਾ ਨੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਕੈਨੇਡਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਪਿੰਡ ਮਾਣੂਕੇ ਦੀ ਇੱਕ ਸੰਸਥਾ ਵੱਲੋਂ ਅਨਮੋਲਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
Read More : ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਨੌਜਵਾਨ ਦੀ ਹੱਤਿਆ
