jalandhar-accident-

ਧੁੰਦ ਕਾਰਨ ਟਰੱਕ ਨਾਲ ਟਕਰਾਈਆਂ 2 ਬੱਸਾਂ

ਜਲੰਧਰ, 22 ਦਸੰਬਰ : ਸੋਮਵਾਰ ਸਵੇਰੇ ਕਰੀਬ ਸੱਤ ਵਜੇ ਸੰਘਣੀ ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇ ‘ਤੇ ਹਾਦਸਾ ਵਾਪਰ ਗਿਆ, ਜਿਸ ਵਿਚ ਪੀ.ਏ.ਪੀ. ਚੌਕ ਤੋਂ ਪਿੱਛੇ ਇੰਡੀਅਨ ਆਇਲ ਡਿਪੂ ਦੇ ਕੋਲ ਫਲਾਈਓਵਰ ‘ਤੇ ਚੜ੍ਹਦੇ ਸਮੇਂ 2 ਬੱਸਾਂ ਟਰੱਕ ਨਾਲ ਟਕਰਾਅ ਗਈਆਂ,, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਜਾਣਕਾਰੀ ਅਨੁਸਾਰ ਇੰਡੀਅਨ ਆਇਲ ਡਿਪੂ ਤੋਂ ਲੋਡ ਲੈ ਕੇ ਟਰੱਕ ਡਰਾਈਵਰ ਫਲਾਈਓਵਰ ਵੱਲ ਚੜ੍ਹ ਰਿਹਾ ਸੀ। ਇਸ ਦੌਰਾਨ ਧੁੰਦ ਕਾਰਨ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਦੀ ਬੱਸ ਦੇ ਡਰਾਈਵਰ ਨੂੰ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਬੱਸ ਟਰੱਕ ਨਾਲ ਜਾ ਟਕਰਾਈ।

ਇਸ ਤੋਂ ਤੁਰੰਤ ਬਾਅਦ ਪਿੱਛੇ ਤੋਂ ਆ ਰਹੀ ਨਰਵਾਲ ਟ੍ਰਾਂਸਪੋਰਟ ਦੀ ਬੱਸ ਵੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸਾਂ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸਨ। ਇਸ ਦੁਰਘਟਨਾ ਵਿੱਚ ਪੰਜਾਬ ਰੋਡਵੇਜ਼ ਦੇ 2 ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Read More : ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਦਿਹਾਂਤ

Leave a Reply

Your email address will not be published. Required fields are marked *