Batala

108 ਐਂਬੂਲੈਂਸ ’ਚ ਗੂੰਜੀ ਕਿਲਕਾਰੀ, ਔਰਤ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

ਜੱਚਾ-ਬੱਚਾ ਤੰਦਰੁਸਤ

ਬਟਾਲਾ, 3 ਮਾਰਚ : ਪਿਛਲੇ ਲੰਮੇ ਸਮੇਂ ਤੋਂ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੀ 108 ਐਂਬੂਲੈਂਸ ਅੱਜ ਇਕ ਵਾਰ ਫਿਰ ਵਰਦਾਨ ਸਾਬਤ ਹੋਈ, ਜਿਸ ’ਚ ਇਕ ਔਰਤ ਵਲੋਂ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਈ. ਐੱਮ. ਟੀ. ਗੁਰਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਡੇਰਾ ਰੋਡ ਸਥਿਤ ਨਵੀਂ ਦਾਣਾ ਮੰਡੀ ਤੋਂ ਡਲਿਵਰੀ ਕੇਸ ਸਬੰਧੀ ਕਾਲ ਆਈ ਸੀ। ਜਦੋਂ ਉਹ ਮੌਕੇ ’ਤੇ ਪਹੁੰਚ ਕੇ ਔਰਤ ਸਲੋਚਨਾ ਪਤਨੀ ਨਰਿੰਦਰ ਸਿੰਘ ਨਿਵਾਸੀ ਜ਼ਿਲਾ ਹੁਸ਼ਿਆਰਪੁਰ), ਜੋ ਕਿ ਮੰਡੀ ’ਚ ਲੇਬਰ ਦਾ ਕੰਮ ਕਰਦੀ ਹੈ, ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਕੇ ਆ ਰਹੇ ਸੀ ਤਾਂ ਰਸਤੇ ’ਚ ਹੀ ਐਂਬੂਲੈਂਸ ’ਚ ਮਹਿਲਾ ਨੇ ਦੋ ਲੜਕਿਆਂ ਨੂੰ ਜਨਮ ਦੇ ਦਿੱਤਾ।

ਈ.ਐਮ.ਟੀ. ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜੱਚਾ ਅਤੇ ਬੱਚੇ ਦੋਵੇਂ ਬਿਲਕੁਲ ਤੰਦਰੁਸਤ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡਰਾਈਵਰ ਬਲਵੰਤ ਸਿੰਘ ਵੀ ਮੌਜੂਦ ਸੀ। ਇਸ ਸਥਿਤੀ ਦੀ ਸਮੀਖਿਆ ਤੋਂ ਬਾਅਦ ਪਰਿਵਾਰ ਨੇ ਐਂਬੂਲੈਂਸ ਸਟਾਫ਼ ਦਾ ਧੰਨਵਾਦ ਕੀਤਾ।

Read More : ਫ਼ੌਜ ਦੀ ਵਰਦੀ ’ਚ 3 ਸ਼ੱਕੀ ਦਿਸਣ ਨਾਲ ਫੈਲੀ ਸਨਸਨੀ; ਸੁਰੱਖਿਆ ਏਜੰਸੀਆਂ ਅਲਰਟ

Leave a Reply

Your email address will not be published. Required fields are marked *