Bhagwanpur Rajbahe

ਭਗਵਾਨਪੁਰਾ ਵਿਖੇ ਰਜਬਾਹੇ ‘ਚ ਫਿਰ ਪਿਆ ਪਾੜ

ਸੈਂਕੜੇ ਏਕੜ ਫਸਲਾਂ ‘ਚ ਭਰਿਆ ਪਾਣੀ

ਤਲਵੰਡੀ ਸਾਬੋ, 13 ਜੁਲਾਈ : ਜ਼ਿਲਾ ਬਠਿੰਡਾ ਦੇ ਪਿੰਡ ਭਗਵਾਨਪੁਰਾ ਵਿਖੇ ਰਜਬਾਹੇ ਵਿਚ ਫਿਰ ਉਸੇ ਥਾਂ ‘ਤੇ ਪਾੜ ਪੈਣ ਦੀ ਸੂਚਨਾ ਹੈ। ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕਡ਼ ਫਸਲਾਂ ਵਿਚ ਪਾਣੀ ਭਰ ਗਿਆ ਹੈ। ਇਹ ਪਾੜ ਕਰੀਬ 150 ਫੁੱਟ ਚੌੜਾ ਪਿਆ ਦੱਸਿਆ ਜਾ ਰਿਹਾ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਵਿਖੇ ਪਿਛਲੇ ਦੋ ਦਿਨਾਂ ਵਿਚ ਦੂਜੀ ਵਾਰ ਰਜਵਾਹੇ ਵਿਚ ਵੱਡਾ ਪਾੜ ਨਾਲ ਕਿਸਾਨਾਂ ਦੀ 150 ਏਕੜ ਫਸਲਾਂ ਵਿਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਝੋਨਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਖਰਾਬ ਹੋ ਗਿਆ, ਜਿਸ ਨੂੰ ਲੈ ਕੇ ਕਿਸਾਨ ਕਾਫੀ ਪ੍ਰੇਸ਼ਾਨ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾਂ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿੱਤਾ ਗਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ, ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਹਨ, ਉੱਥੇ ਹੀ ਉਨ੍ਹਾਂ ਦੀ ਮੋਟਰਾਂ ਵਿਚ ਪਾਣੀ ਭਰ ਗਿਆ ਹੈ ਅਤੇ ਖੇਤਾਂ ਵਿਚ ਗਾਰ ਜੰਮਣ ਕਾਰਨ ਖੇਤ ਵੀ ਖਰਾਬ ਹੋਏ ਹਨ।

ਮੌਕੇ ‘ਤੇ ਪੁੱਜੇ ਨਹਿਰੀ ਵਿਭਾਗ ਦੇ ਜੇ. ਈ. ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਾ ਦਿੱਤਾ ਗਿਆ ਹੈ, ਜੋ ਵੀ ਹੁਕਮ ਹੋਵੇਗਾ ਉਸ ਮੁਤਾਬਕ ਕੰਮ ਕਰ ਦਿੱਤਾ ਜਾਵੇਗਾ।

Read More : ਡਾ. ਬਲਬੀਰ ਸਿੰਘ ਨੇ ਵੱਡੀ ਨਦੀ ’ਤੇ ਬਣ ਰਹੇ ਪੁਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *