—  ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਨਵਾਂਗਾਉਂ ਮਿਊਂਸੀਪਲ ਕਮੇਟੀ ਵਿਚ ਬਣੇ ਘਰ ਨਹੀਂ ਡਿੱਗਣ ਦੇਵਾਂਗੇ : ਵਿਨੀਤ ਜੋਸ਼ੀ

ਕਿਹਾ–  ਸੁਖਨਾ ਈ. ਐੱਸ. ਜ਼ੈੱਡ. ਦੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਸਰਕਾਰ ਨੂੰ ਸੈਂਕੜੇ ਆਪਤੀਆਂ ਭੇਜੀ ਜਾਣਗੀਆਂ

ਨਵਾਂਗਾਉਂ ਵਿਚ ਬਿਜਲੀ ਪਾਣੀ ਦੇ ਕੁਨੈਕਸ਼ਨ ਦੇਣੇ ਸ਼ੁਰੂ ਕਰੇ ਸਰਕਾਰ, ਨਹੀਂ ਤਾਂ ਕਰਾਂਗੇ ਅੰਦੋਲਨ ਦੀ ਸ਼ੁਰੂਆਤ

ਚੰਡੀਗੜ੍ਹ,  15 ਦਸੰਬਰ – ਪੰਜਾਬ ਸਰਕਾਰ ਦੇ ਕਾਨੂੰਨਾਂ ਤਹਿਤ ਜ਼ਮੀਨ ਖਰੀਦਣ ਲਈ ਰਜਿਸਟਰੀ ਦੇ ਪੈਸੇ ਦਿੱਤੇ, ਨਕਸ਼ੇ ਪਾਸ ਹੋਏ, ਬਿਜਲੀ-ਪਾਣੀ ਦੇ ਕਨੈਕਸ਼ਨ ਮਿਲੇ, ਵੋਟਰ ਤੇ ਆਧਾਰ ਕਾਰਡ ਬਣੇ, ਬੈਂਕ ਖਾਤੇ ਖੁਲੇ, ਮਕਾਨ ਬਣਾਉਣ ਲਈ ਹੋਮ ਲੋਨ ਲਏ, ਦੁਕਾਨਾਂ ਲਈ ਜੀ. ਐਸ. ਟੀ. ਨੰਬਰ ਲਏ, ਹੋਟਲ ਖੁਲੇ, ਧਾਰਮਿਕ ਸਥਾਨ ਬਣੇ ਪਰ ਹੁਣ ਪੰਜਾਬ ਸਰਕਾਰ ਦਾ ਪੰਜਾਬ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਤਿੰਨ ਕਿਲੋਮੀਟਰ ਤੱਕ ਸੁਖਨਾ ਈਕੋ ਸੈਂਸਿਟਿਵ ਜ਼ੋਨ (ਈ. ਐੱਸ. ਜ਼ੈੱਡ) ਦੇ ਕਾਲੇ ਕਾਨੂੰਨ ਦਾ ਮਤਾ ਰੱਖ ਕੇ ਇਹ ਸਭ ਕੁਝ ਢਾਹੁਣ ਦੀ ਤਲਵਾਰ ਲਟਕਾ ਰਿਹਾ ਹੈ। ਇਹ ਗੱਲ ਨਵਾਂਗਾਉਂ ਘਰ ਬਚਾਓ ਮੰਚ ਦੇ ਚੇਅਰਮੈਨ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਕਹੀ।

ਜੋਸ਼ੀ ਨੇ ਕਿਹਾ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੁੰਦੀ ਹੈ, ਬਰਬਾਦ ਕਰਨ ਲਈ ਨਹੀਂ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇ ਲੋਕ ਸਾਥ ਦੇਣਗੇ ਤਾਂ ਤਿੰਨ ਕਿਲੋਮੀਟਰ ਤਾਂ ਦੂਰ, 100 ਮੀਟਰ ਵੀ ਸੁਖਨਾ ਈ. ਐੱਸ. ਜ਼ੈੱਡ ਨਹੀਂ ਬਣਨ ਦੇਵਾਂਗੇ।

ਜੋਸ਼ੀ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ 10 ਸਾਲ ਪੁਰਾਣੇ ਫ਼ੈਸਲੇ ਤੋਂ ਹਟਕੇ ਹੁਣ 3 ਕਿਲੋਮੀਟਰ ਤੱਕ ਸੁਖਨਾ ਈ. ਐੱਸ. ਜ਼ੈੱਡ ਬਣਾਉਣ ਦਾ ਮਤਾ ਲਿਆ ਰਹੀ ਹੈ। ਦੇਹਰਾਦੂਨ ਦੇ ਭਾਰਤੀ ਵਨਜੀਵ ਸੰਸਥਾਨ ਦੀ ਰਿਪੋਰਟ ਜਿਸਨੂੰ ਸੁਪਰੀਮ ਕੋਰਟ ਵੀ ਮਾਨਤਾ ਦਿੰਦਾ ਹੈ, ਦੱਸਦੀ ਹੈ ਕਿ ਸੁਖਨਾ ਵਾਈਲਡਲਾਈਫ ਸੈਂਕਚੁਰੀ ‘ਸ਼੍ਰੇਣੀ ਡੀ’ ਵਿੱਚ ਆਉਂਦੀ ਹੈ। ਇਸ ਲਈ 100 ਮੀਟਰ ਦਾ ਈ. ਐੱਸ. ਜ਼ੈੱਡ ਕਾਫੀ ਹੈ। ਫਿਰ ਕਿਉਂ ਪੰਜਾਬ ਸਰਕਾਰ ਦਾ ਵਨ ਵਿਭਾਗ ਇਸ ਤੋਂ ਵੱਧ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ?

ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਆਪਣੀਆਂ ਆਪਤੀਆਂ ਭੇਜਣ। ਨਵਾਂਗਾਉਂ ਘਰ ਬਚਾਓ ਮੰਚ ਇਸ ਵਿੱਚ ਸਹਾਇਤਾ ਲਈ ਅਭਿਆਨ ਚਲਾਏਗਾ। ਜਨ ਜਾਗਰਣ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਨਵਾਂਗਾਓਂ ਨਗਰ ਕੌਂਸਲ ਦੇ ਭਾਜਪਾ ਤੋਂ ਕੌਂਸਲਰ ਸੁਰਿੰਦਰ ਬੱਬਲ, ਵਿਨੋਦ ਬੰਦੋਲੀਆਅਤੇ ਪ੍ਰਮੋਦ ਕੁਮਾਰ, ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਦੀਪ ਢਿੱਲੋਂ, ਭਾਜਪਾ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਭੁਪਿੰਦਰ ਭੂਪੀ, ਭਾਜਪਾ ਮੰਡਲ ਪ੍ਰਧਾਨ ਜੋਗਿੰਦਰ ਪਾਲ ਗੁੱਜਰ ਅਤੇ ਮੰਡਲ ਦੇ ਜਨਰਲ ਸੰਜੇ ਗੁਪਤਾ, ਸਦਾ ਸ਼ਿਵ ਮੰਦਰ ਕਮੇਟੀ ਨਵਾਂ ਗਾਓਂ ਦੇ ਪ੍ਰਧਾਨ ਰਾਜ ਕੁਮਾਰ ਫੌਜੀ, ਨਯਾਗਾਓਂ ਮਾਰਕੀਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜੇਸ਼ ਬਾਂਸਲ, ਮਿਥਲਾਂਚਲ ਛਠ ਪੂਜਾ ਕਮੇਟੀ ਨਿਆਗਾਓਂ ਦੇ ਪ੍ਰਧਾਨ ਗਿਆਨ ਚੰਦ ਭੰਡਾਰੀ ਅਤੇ ਜਨਰਲ ਸਕੱਤਰ ਕਾਮੇਸ਼ਵਰ ਸਾਹ, ਮਿਥਲਾਂਚਲ ਵਿਕਾਸ ਸਭਾ ਦੇ ਫੂਲ ਚੰਦ ਮੰਡਲ ਟ੍ਰਾਈਸਿਟੀ, ਆਟੋ ਯੂਨੀਅਨ ਤੋਂ ਪ੍ਰਭ ਮੁਖੀਆ ਸਿੰਘਾ ਦੇਵੀ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਗਊ ਸੇਵਾ ਪ੍ਰਧਾਨ ਨਵਾਂਗਾਓਂ ਸੁਸ਼ੀਲ ਰੋਹੀਲਾ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *