ਕੈਨੇਡਾ ਵਿਚ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਈ. ਡੀ ਵਲੋਂ ਸਿਮਰਨਪ੍ਰੀਤ ਪਨੇਸਰ ਦੇ ਘਰ ਛਾਪੇਮਾਰੀ

ਚੰਡੀਗੜ੍ਹ – ਈ. ਡੀ. ਨੇ ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਲੋੜੀਂਦੇ 32 ਸਾਲਾ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਸਿਮਰਨਪ੍ਰੀਤ ਪਨੇਸਰ ਦੀ ਚੰਡੀਗੜ੍ਹ ਜਾਇਦਾਦ ’ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਟੀਮਾਂ ਸਵੇਰ ਤੋਂ ਹੀ ਸੈਕਟਰ-79 ਸਥਿਤ ਉਸ ਦੀ ਰਿਹਾਇਸ਼ ’ਤੇ ਪੁੱਜ ਗਈਆਂ ਸਨ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਭਿਨੇਤਰੀ ਹੈ।
ਈ. ਡੀ. ਨੇ ਇਹ ਕਾਰਵਾਈ ਪੀ. ਐਮ. ਐਲ. ਏ. ਦੀ ਧਾਰਾ 2 (1) (ਆਰ. ਏ.) ਤਹਿਤ ਕੀਤੀ ਹੈ। ਇਸ ਧਾਰਾ ਤਹਿਤ ਸਰਹੱਦ ਪਾਰ ਦੇ ਕੇਸਾਂ ਨਾਲ ਨਜਿੱਠਿਆ ਜਾਂਦਾ ਹੈ। ਭਾਵ ਭਾਰਤ ਤੋਂ ਬਾਹਰ ਕਿਸੇ ਵੀ ਸਥਾਨ ’ਤੇ ਕਿਸੇ ਵਿਅਕਤੀ ਦੁਆਰਾ ਕੋਈ ਅਜਿਹਾ ਵਿਵਹਾਰ ਜੋ ਉਸ ਸਥਾਨ ’ਤੇ ਇਕ ਅਪਰਾਧ ਬਣਦਾ ਹੈ ਅਤੇ ਜੋ ਅਨੁਸੂਚੀ ਦੇ ਭਾਗ 1, ਭਾਗ 2 ਜਾਂ ਭਾਗ 3 ਵਿਚ ਦਰਸਾਏ ਗਏ ਅਪਰਾਧ ਨੂੰ ਬਣਾਉਂਦਾ ਹੈ। ਜੇ ਇਹ ਭਾਰਤ ਵਿਚ ਕੀਤਾ ਗਿਆ ਸੀ।
ਸੋਨੇ ਦੀ ਚੋਰੀ ਅਪ੍ਰੈਲ 2023 ਵਿਚ ਹੋਈ ਸੀ, ਜਿਸ ਵਿਚ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਵਿਚੋਂ 6,600 ਸੋਨੇ ਦੀਆਂ ਛੜਾਂ, ਕੁੱਲ 400 ਕਿਲੋਗ੍ਰਾਮ, ਅਤੇ ਲਗਭਗ 2.5 ਮਿਲੀਅਨ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਜ਼ਿਊਰਿਖ ਤੋਂ ਆਈ ਫ਼ਲਾਈਟ ਤੋਂ ਸਾਮਾਨ ਉਤਾਰਿਆ ਜਾ ਰਿਹਾ ਸੀ। ਸਿਮਰਨਪ੍ਰੀਤ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ਵਿਚ ਰਹਿ ਰਿਹਾ ਸੀ।
ਲੁੱਟ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ। ਹਾਲਾਂਕਿ, ਜੂਨ 2024 ਵਿਚ, ਉਸ ਦੇ ਵਕੀਲਾਂ ਦੇ ਜ਼ਰੀਏ ਖ਼ਬਰ ਆਈ ਕਿ ਉਹ ਆਤਮ ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪੀਲ ਰੀਜਨਲ ਪੁਲਿਸ ਦੇ ਦਸਤਾਵੇਜ਼ਾਂ ਦੇ ਅਨੁਸਾਰ, 20 ਅਧਿਕਾਰੀ ਇਕ ਸਾਲ ਤੋਂ ਵੱਧ ਸਮੇਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਉਸ ਨੇ ਟਰੈਕਿੰਗ, ਇੰਟਰਵਿਊ ਅਤੇ ਸੀਸੀਟੀਵੀ ਜਾਂਚ ਵਰਗੇ ਕੰਮ ਕੀਤੇ।
ਜਿਸ ਵਿਚ ਟਰੱਕ ਨੂੰ ਵੀ ਟਰੈਕ ਕੀਤਾ ਗਿਆ। ਜਾਂਚ ਮੁਤਾਬਕ ਇਹ ਉਹੀ ਟਰੱਕ ਹੈ, ਜਿਸ ਵਿਚ ਕਾਰਗੋ ਟਰਮੀਨਲ ਤੋਂ ਸੋਨੇ ਦੀਆਂ ਛੜਾਂ ਕੱਢੀਆਂ ਗਈਆਂ ਸਨ।

Leave a Reply

Your email address will not be published. Required fields are marked *