Zimbabwean student

ਪੰਜਾਬ ਵਿਚ ਕੁੱਟ-ਕੁੱਟ ਕੇ ਮਾਰਿਆ ਜ਼ਿੰਬਾਬਵੇ ਦਾ ਵਿਦਿਆਰਥੀ

ਬਠਿੰਡਾ, 22 ਅਗਸਤ : ਜ਼ਿਲਾ ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ ਯੂਨੀਵਰਸਿਟੀ ‘ਚ ਪੜ੍ਹ ਰਹੇ ਜ਼ਿੰਬਾਬਵੇ ਦੇ ਇਕ ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਨੇ ਸਾਥੀਆਂ ਨਾਲ ਮਿਲ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਉਕਤ ਮਾਮਲੇ ‘ਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੁਲਿਸ ਬਾਕੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਕਰ ਰਹੀ ਹੈ।

ਦੱਸ ਦਈਏ ਕਿ 12 ਅਗਸਤ ਨੂੰ ਯੂਨੀਵਰਸਿਟੀ ਵਿਖੇ ਕਾਰ ਦੀ ਜਾਂਚ ਕਰਦੇ ਸਮੇਂ ਮੁਲਜ਼ਮ ਦਿਲਪ੍ਰੀਤ ਸਿੰਘ ਦਾ ਜ਼ਿੰਬਾਬਵੇ ਦੇ ਵਿਦਿਆਰਥੀ ਲੀਰਾਈ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਬਾਅਦ ਮੁਲਜ਼ਮ ਦਿਲਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ, ਹਰਿਆਣਾ ਨੇ ਸਾਥੀ ਅਤੇ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ, ਹਰਿਆਣਾ, ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਨੌ ਆਬਾਦ ਨੇ ਉਕਤ ਵਿਦਿਆਰਥੀ ‘ਤੇ ਡੰਡਿਆਂ, ਬੇਸਬਾਲ ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਛੱਡ ਕੇ ਭੱਜ ਗਏ।

ਇਸ ਦੌਰਾਨ ਯੂਨੀਵਰਸਿਟੀ ‘ਚ ਬੀ. ਐੱਸ. ਸੀ. ਦੀ ਪੜ੍ਹਾਈ ਕਰ ਰਹੇ ਨੌਜਵਾਨ ਜ਼ਿਵੀਆ ਲਿਰਾਈ ਨੂੰ ਜ਼ਖ਼ਮੀ ਹਾਲਤ ‘ਚ ਏਮਜ਼ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਕਤ ਵਿਦਿਆਰਥੀ ਦੀ ਮੌਤ ਹੋ ਗਈ। ਜ਼ਿਕਰਯੋਗਗ ਹੈ ਕਿ ਮੁਲਜ਼ਮ ਹਮਲਾ ਕਰਨ ਲਈ ਸਕੋਡਾ ਕਾਰ ‘ਚ ਆਏ ਸੀ। ਜਦੋਂ ਉਹ ਘਟਨਾ ਤੋਂ ਬਾਅਦ ਕਾਰ ਵਿਚ ਭੱਜਣ ਲੱਗੇ ਤਾਂ ਕਾਰ ਸੜਕ ਦੇ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ।

Read More : ਗ੍ਰੰਥੀ ਸਿੰਘ ਵੱਲੋਂ ਕੱਢੀ ਗਈ ਪਰਚੀ ਨਾਲ ਲਖਵਿੰਦਰ ਸਿੰਘ ਬਣਿਆ ਸਰਪੰਚ

Leave a Reply

Your email address will not be published. Required fields are marked *