ਦੀਨਾਨਗਰ, 25 ਨਵੰਬਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਅਧੀਨ ਆਉਂਦੇ ਸਰਹੱਦੀ ਖੇਤਰ ਦੇ ਰਾਵੀ ਦਰਿਆ ਇਲਾਕੇ ਦੇ ਪਿੰਡ ਮਰਾੜਾ ਨੇੜੇ ਟਰੈਕਟਰ ਟਰਾਲੀ ਰਾਹੀਂ ਰਾਵੀ ਦਰਿਆ ਦੀ ਇਕ ਸਾਈਡ ਤੋਂ ਦੂਸਰੀ ਸਾਈਡ ਜਾ ਰਹੇ ਨੌਜਵਾਨ ਦਾ ਅਚਾਨਕ ਟਰੈਕਟਰ ਟਰਾਲੀ ਦਰਿਆ ’ਚ ਪਲਟਣ ਕਾਰਨ ਨੌਜਵਾਨ ਦੀ ਦਰਿਆ ਵਿਚ ਰੁੜਨ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਨੇੜਲੇ ਇਲਾਕੇ ਅੰਦਰ ਹੜ੍ਹਾਂ ਕਾਰਨ ਖੇਤਾਂ ’ਚ ਚੜ੍ਹੀ ਰੇਤ ਨੂੰ ਚੁੱਕਣ ਲਈ ਪੰਜਾਬ ਸਰਕਾਰ ਦੀ ਪਾਲਿਸੀ ਜਿਸ ਦਾ ਖੇਤ ਉਸਦੀ ਰੇਤ ਤਹਿਤ ਦਰਿਆ ਦੇ ਨੇੜਲੇ ਇਲਾਕੇ ਅੰਦਰ ਰੇਤ ਨੂੰ ਇੱਧਰ ਉਧਰ ਲਿਆਉਣ ਦਾ ਕੰਮ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ, ਜਦ ਇਕ ਨੌਜਵਾਨ ਟਰੈਕਟਰ ਟਰਾਲੀ ’ਤੇ ਪਾਰਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਟਰੈਕਟਰ ਟਰਾਲੀ ਦਰਿਆ ’ਚ ਡੁੰੂਘੀ ਜਗਾ ਵਿਚ ਪੈ ਗਈ, ਜਿਸ ਕਾਰਨ ਨੌਜਵਾਨ ਟਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਦਰਿਆ ਦੇ ਪਾਣੀ ’ਚ ਰੁੜ੍ਹ ਗਿਆ, ਜਿਸ ਦੀ ਅੱਜ ਜੱਦੋ- ਜਹਿਦ ਕਰ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਕੱਢੀ ਗਈ ਹੈ।
ਇਸ ਸਬੰਧੀ ਡੀ. ਐੱਸ. ਪੀ. ਦੀਨਾਨਗਰ ਰਜਿੰਦਰ ਮਿਹਨਾਸ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਪੁਲਸ ਮੁਤਾਬਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਪਿੰਡ ਮਾਖੋਵਾਲ ਥਾਣਾ ਦਸੂਹਾ ਹੁਸ਼ਿਆਰਪੁਰ ਵਜੋ ਦੱਸੀ ਗਈ ਹੈ, ਜੋ ਇੱਥੇ ਇਕ ਕਰੈਸ਼ਰ ’ਤੇ ਨੌਕਰੀ ਕਰਦਾ ਸੀ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਭਾਰਤੀ ਮਹਿਲਾ ਟੀਮ ਨੇ ਜਿੱਤਿਆ ਕਬੱਡੀ ਵਿਸ਼ਵ ਕੱਪ
