ਬਠਿੰਡਾ, 8 ਨਵੰਬਰ : ਸਥਾਨਕ ਬਸੰਤ ਵਿਹਾਰ ਵਿਚ ਇਕ ਅਣਪਛਾਤੇ ਨੌਜਵਾਨ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਵਰਕਰ ਵਿੱਕੀ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਸਿਵਲ ਲਾਈਨ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ ।
ਪੁਲਸ ਮੁੁਲਾਜ਼ਮਾਂ ਨੇ ਮੌਕੇੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਮ੍ਰਿਤਕ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਪਰ ਉਸ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲੇ, ਜਿਸ ਨਾਲ ਉਸਦੀ ਸਨਾਖਤ ਹੋ ਸਕੇ । ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
Read More : ਪੰਜਾਬ ਰਾਜਪਾਲ ਨੇ ਦੇਵੀ ਤਲਾਬ ਮੰਦਰ ਵਿਚ ਤਲਾਬ ਦੀ ਸਫ਼ਾਈ ਦੀ ਕਾਰ ਸੇਵਾ ਸ਼ੁਰੂ
