ਗ਼ਨੀਮਤ ਰਹੀ ਕਿ ਗ੍ਰੇਨੇਡ ਫਟਿਆ ਨਹੀਂ, ਪੁਲਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ
ਗੁਰਦਾਸਪੁਰ, 27 ਅਪ੍ਰੈਲ : ਗੀਤਾ ਭਵਨ ਰੋਡ ’ਤੇ ਅਸ਼ੋਕਾ ਟਰੇਡਰਜ਼ ਦੇ ਕੋਲ ਇਕ ਗ੍ਰੇਨੇਡ ਮਿਲਣ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਮਾਰਕੀਟ ਨੂੰ ਬੰਦ ਕਰਵਾਇਆ ਗਿਆ।
ਲੋਕਾਂ ਅਨੁਸਾਰ ਰਾਤ ਲਗਭਗ 8 ਵਜੇ ਮੋਟਰਸਾਈਕਲ ਸਵਾਰ 2 ਨੌਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਕਾਲੇ ਕੱਪੜੇ ਨਾਲ ਢਕੇ ਹੋਏ ਸਨ, ਇਹ ਗ੍ਰੇਨੇਡ ਸੁੱਟ ਕੇ ਫ਼ਰਾਰ ਹੋ ਗਏ। ਗ਼ਨੀਮਤ ਇਹ ਰਹੀ ਕਿ ਗ੍ਰੇਨੇਡ ਫਟਿਆ ਨਹੀਂ, ਜਿਸ ਕਾਰਨ ਇਕ ਵੱਡਾ ਹਾਦਸਾ ਟਲ ਗਿਆ।
ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਦਵਿੰਦਰ ਪ੍ਰਕਾਸ਼ ਪੁਲਸ ਫ਼ੋਰਸ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਉਸ ਟਰੱਕ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ, ਜਿਸ ਦੇ ਹੇਠਾਂ ਇਹ ਗ੍ਰੇਨੇਡ ਪਿਆ ਸੀ। ਫ਼ਿਲਹਾਲ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
Read More : ਸ਼੍ਰੋਮਣੀ ਕਮੇਟੀ ਕਾਲਜਾਂ ’ਚ ਮੁਫ਼ਤ ਕਰਵਾਈ ਜਾਵੇਗੀ ਸਿਵਲ ਪ੍ਰੀਖਿਆਵਾਂ ਦੀ ਤਿਆਰੀ : ਧਾਮੀ
