ਬਰਗਰ ਕਿੰਗ ’ਚ ਕਰਦਾ ਸੀ ਕੁਕਿੰਗ ਦਾ ਕੰਮ
ਪਟਿਆਲਾ, 7 ਜੁਲਾਈ :- ਸੰਗਰੂਰ ਪਟਿਆਲਾ ਰੋਡ ’ਤੇ ਗੋਲਡਐਸਟ ਮਾਰਕੀਟ ਵਿਚ ਖੁੱਲ੍ਹੇ ਬਰਗਰ ਕਿੰਗ ’ਚ ਕੁਕਿੰਗ ਦਾ ਕੰਮ ਕਰਨ ਵਾਲੇ 19 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨੂਰਅੰਸ਼ ਵਾਸੀ ਪਿੰਡ ਬਾਰਨ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਇਕ ਮਹੀਨੇ ਪਹਿਲਾਂ ਹੀ ਇਥੇ ਗੋਲਡਐਸਟ ਮਾਰਕੀਟ ’ਚ ਖੁੱਲ੍ਹੇ ਬਰਗਰ ਕਿੰਗ ’ਚ ਕੁਕਿੰਗ ਦਾ ਕੰਮ ਕਰਦਾ ਸੀ, ਐਤਵਾਰ ਨੂੰ ਵੀ ਉਹ ਡਿਊਟੀ ’ਤੇ ਗਿਆ, ਜਿੱਥੇ ਇਥੋਂ ਦੇ ਆਰ. ਜੀ. ਐੱਮ. ਨੇ ਉਨ੍ਹਾਂ ਨੂੰ ਕਰੰਟ ਵਾਲੀਆਂ ਪਲੇਟਾਂ ਚੁੱਕਣ ਲਈ ਕਿਹਾ। ਜਦੋਂ ਉਹ ਪਲੇਟਾਂ ਚੁੱਕਣ ਲੱਗੇ ਤਾਂ ਉਸ ਦੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਪਸਿਆਣਾ ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਡੈੱਡ ਬਾਡੀ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਰੱਖਵਾ ਦਿੱਤਾ ਹੈ। ਪਰਿਵਾਰ ਨੇ ਇਸ ਮਾਮਲੇ ’ਚ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ।
Read More : ਕਰਨਾਟਕ ਵਿਖੇ ਸੈਂਕੜੇ ਕਿਸਾਨਾਂ ਦੀ ਮੌਜੂਦਗੀ ’ਚ ਹੋਇਆ ਕਿਸਾਨ ਸੰਮੇਲਨ
