ਬਟਾਲਾ, 5 ਅਗਸਤ : ਗੈਸ ਧਮਾਕੇ ਵਿਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ 25 ਜੁਲਾਈ ਨੂੰ ਬਟਾਲਾ ਦੇ ਉਮਰਪੁਰਾ ਇਲਾਕੇ ’ਚ ਇੰਟਰਨੈੱਟ ਦੀ ਤਾਰ ਅੰਡਰਗਰਾਊਂਡ ਪਾਉਣ ਦੇ ਕੰਮ ਦੌਰਾਨ ਕੰਮ ਕਰ ਰਹੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਅੰਡਰਗਰਾਊਂਡ ਪਈ ਗੈਸ ਪਾਈਪ ਨੁਕਸਾਨੀ ਗਈ ਸੀ, ਜਿਸ ਕਾਰਨ ਇਕ ਵੱਡਾ ਧਮਾਕਾ ਹੋਇਆ ਸੀ।
ਇਸ ਹਾਦਸੇ ’ਚ ਇਕ ਦੁਕਾਨ ’ਚ ਬੈਠੇ ਬੱਚੇ ਸਮੇਤ 4 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਨ੍ਹਾਂ ’ਚੋਂ ਇਕ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਰਿਸ਼ਵ ਅਗਰਵਾਲ ਜੋ ਲੁਧਿਆਣੇ ਵਿਖੇ ਜ਼ੇਰੇ ਇਲਾਜ ਸੀ, ਉਸ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇਕ ਕਮਾਈ ਦਾ ਸਹਾਰਾ ਸੀ, ਜਿਸ ਦੀ ਅੱਜ ਮੌਤ ਹੋ ਗਈ, ਮ੍ਰਿਤਕ ਦਾ ਪੋਸਟਮਾਰਟਮ ਹੋਵੇਗਾ, ਉਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਏਗਾ।
Read More : ਵਿਜੀਲੈਂਸ ਬਿਊਰੋ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼