hotel room

ਨੌਜਵਾਨ ਨੇ ਹੋਟਲ ਦੇ ਕਮਰੇ ’ਚ ਲਿਆ ਫਾਹਾ ; ਮੌਤ

ਪ੍ਰੇਮਿਕਾ ਖਿਲਾਫ ਮਾਮਲਾ ਦਰਜ

ਪਟਿਆਲਾ, 25 ਨਵੰਬਰ : ਜ਼ਿਲਾ ਪਟਿਆਲਾ ਦੇ ਪਿੰਡ ਮੀਰਾਂਪੁਰ ਡੇਰਾ ਪ੍ਰੀਤ ਨਗਰ ਦੇ ਰਹਿਣ ਵਾਲੇ ਨੌਜਵਾਨ ਲੜਕੇ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (25) ਜੋ ਕਿ ਕੰਪਿਊਟਰ ’ਤੇ ਆਨਲਾਈਨ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਜਾਣ-ਪਛਾਣ ਲੜਕੀ ਮਨਪ੍ਰੀਤ ਕੌਰ (ਕਲਪਨਿਕ ਨਾਂ) ਨਾਲ ਹੋ ਗਈ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ। ਪਰਿਵਾਰਕ ਮੈਂਬਰਾਂ ਦੋਸ਼ ਲਾਇਆ ਕਿ ਲੜਕੀ ਵੱਲੋਂ ਲੜਕੇ ’ਤੇ ਜਲਦੀ ਵਿਆਹ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਵੱਲੋਂ ਹਰਪ੍ਰੀਤ ਸਿੰਘ ਨੂੰ ਫੋਨ ਆਇਆ ਸੀ ਅਤੇ ਉਹ ਤੁਰੰਤ ਆਪਣੀ ਐਕਟਿਵਾ ਨੰਬਰ ਪੀ ਬੀ 11 ਸੀ ਵੀ 3040 ਲੈ ਕੇ ਘਰੋਂ ਚਲਾ ਗਿਆ। ਜਦੋਂ ਘਰ ਵਾਪਸ ਨਾ ਆਇਆ ਤਾਂ ਹਰਪ੍ਰੀਤ ਸਿੰਘ ਦੀ ਭੈਣ ਕਮਲਜੀਤ ਕੌਰ ਨੇ ਲੜਕੀ ਮਨਪ੍ਰੀਤ ਕੌਰ (ਕਾਲਪਨਿਕ ਨਾਂ) ਨੂੰ ਫੋਨ ਕੀਤਾ ਕਿ ਮੇਰੇ ਭਰਾ ਨਾਲ ਗੱਲ ਕਰਵਾ ਦੇਵੇ ਪਰ ਗੱਲ ਨਹੀਂ ਹੋਈ। ਲੜਕੀ ਟਾਲ-ਮਟੋਲ ਕਰਦੀ ਰਹੀ।

ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਨੇ ਪਟਿਆਲਾ ਦੇ ਇਕ ਨਿੱਜੀ ਹੋਟਲ ਦੇ ਕਮਰੇ ’ਚ ਫਾਹਾ ਲੈ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ, ਜਦੋਂ ਪਰਿਵਾਰਕ ਮੈਂਬਰਾਂ ਹੋਟਲ ਦੇ ਕਮਰੇ ’ਚ ਜਾ ਕੇ ਵੇਖਿਆ ਤਾਂ ਲਾਸ਼ ਕਮਰੇ ’ਚ ਪੱਖੇ ਨਾਲ ਲਟਕ ਰਹੀ ਸੀ।

ਪੁਲਸ ਵੱਲੋਂ ਲੜਕੇ ਦੀ ਮਾਤਾ ਹਰਜਿੰਦਰ ਕੌਰ ਦੇ ਬਿਆਨਾਂ ’ਤੇ ਲੜਕੀ ਖਿਲਾਫ ਧਾਰਾ 108 ਬੀ. ਐੱਨ. ਐੱਸ. ਤਹਿਤ ਪਰਚਾ ਦਰਜ ਕਰ ਕੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਲੜਕੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Read More : ਅਫਗਾਨਿਸਤਾਨ ਵਿਚ ਪਾਕਿ ਹਵਾਈ ਹਮਲਿਆਂ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

Leave a Reply

Your email address will not be published. Required fields are marked *