ਪਤਾ ਲੱਗਣ ’ਤੇ ਡਰਾਈਵਰ ਥਾਣੇ ਹੀ ਲੈ ਗਿਆ ਸੀ ਬੱਸ
ਡੇਢ ਲੱਖ ਰੁਪਏ ’ਚ ਖਰੀਦਣ ਦਾ ਕੀਤਾ ਦਾਅਵਾ
ਜੈਤੋ, 28 ਜੂਨ :- ਇਕ ਪੀ. ਆਰ. ਟੀ. ਸੀ. ਬੱਸ ਲਗਭਗ ਢਾਈ ਵਜੇ ਦੇ ਕਰੀਬ ਜਿਹੜੀ ਅੰਮ੍ਰਿਤਸਰ ਤੋਂ ਵਾਇਆ ਫਰੀਦਕੋਟ, ਜੈਤੋ, ਬਠਿੰਡਾ, ਡੱਬਵਾਲੀ ਵੱਲ ਜਾ ਰਹੀ ਸੀ। ਇਕ ਔਰਤ ਵੱਲੋਂ ਬਠਿੰਡਾ ਦੀ ਟਿਕਟ ਲਈ ਗਈ ਸੀ। ਜੈਤੋ ਦੇ ਨਜ਼ਦੀਕ ਕੰਡਕਟਰ ਕੋਲ ਅੰਮ੍ਰਿਤਸਰ ਪੁਲਸ ਵੱਲੋਂ ਫੋਨ ਆਇਆ ਅਤੇ ਨਾਲ ਹੀ ਉਨ੍ਹਾਂ ਵੱਲੋਂ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਭੇਜੀ ਗਈ।
ਕੰਡਕਟਰ ਅਤੇ ਡਰਾਈਵਰ ਵੱਲੋਂ ਬੱਸ ਵਿਚ ਬੈਠੀ ਔਰਤ ਨਾਲ ਇਸ ਫੋਟੋ ਨੂੰ ਵੈਰੀਫਾਈ ਕੀਤਾ ਗਿਆ, ਜਿਸ ’ਤੇ ਇਸ ਔਰਤ ਵੱਲੋਂ ਇਕ ਬੱਚਾ ਚੋਰੀ ਕਰਨ ਦਾ ਸ਼ੱਕ ਜਿਤਾਇਆ ਜਾ ਰਿਹਾ ਸੀ, ਜਦ ਪੁਲਸ ਨੂੰ ਇਹ ਗੱਲ ਕਲੀਅਰ ਹੋ ਗਈ ਕਿ ਉਕਤ ਔਰਤ ਸਮੇਤ ਬੱਚਾ, ਇਸ ਬੱਸ ਵਿਚ ਹੀ ਬੈਠੀ ਹੈ, ਤਦ ਕੰਡਕਟਰ ਤੇ ਡਰਾਈਵਰ ਨੂੰ ਪੁਲਸ ਵੱਲੋਂ ਜਾਣਕਾਰੀ ਮਿਲੀ ਕਿ ਬੱਸ ਨੂੰ ਨਜ਼ਦੀਕੀ ਥਾਣੇ ਵਿਚ ਲਿਜਾਇਆ ਜਾਵੇ।
ਤਦ ਡਰਾਈਵਰ ਅਤੇ ਕੰਡਕਟਰ ਨੇ ਆਪਣੀ ਸੂਝ-ਬੂਝ ਨਾਲ, ਇਸ ਬੱਸ ਨੂੰ ਸਵਾਰੀਆਂ ਸਮੇਤ ਥਾਣਾ ਜੈਤੋ ਵਿਖੇ ਲੈ ਆਏ, ਜਿੱਥੇ ਕਿ ਕੰਡਕਟਰ ਵੱਲੋਂ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦਿਖਾਈ ਗਈ, ਜਿਸ ਨਾਲ ਉਸ ਔਰਤ ਦੀ ਪਛਾਣ ਵੀ ਹੋ ਰਹੀ ਸੀ।
ਪੁਲਸ ਵੱਲੋਂ ਅੰਮ੍ਰਿਤਸਰ ਪੁਲਸ ਨਾਲ ਸੰਪਰਕ ਕੀਤਾ ਗਿਆ । ਕਲੀਅਰ ਹੋ ਜਾਣ ’ਤੇ ਬੱਚਾ ਤੇ ਔਰਤ ਦੋਵਾਂ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ। ਇਸ ਮੌਕੇ ਔਰਤ ਨੇ ਦਾਅਵਾ ਕੀਤਾ ਕਿ ਮੈਂ ਇਹ ਬੱਚਾ ਚੋਰੀ ਕਰ ਕੇ ਨਹੀਂ ਲੈ ਕੇ ਆਈ, ਸਗੋਂ ਡੇਢ ਲੱਖ ਰੁਪਏ ਦੇ ਕੇ ਇਹ ਬੱਚਾ ਲੈ ਕੇ ਆਈ ਹਾਂ।
ਥਾਣਾ ਜੈਤੋ ਦੇ ਇੰਚਾਰਜ ਨਵਦੀਪ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਸਬੰਧਿਤ ਪੁਲਸ ਕਰਮਚਾਰੀਆਂ ਨੂੰ ਬੁਲਾ ਕੇ ਬੱਚਾ ਅਤੇ ਦੋਵਾਂ ਔਰਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਮਾਮਲਾ ਅੰਮ੍ਰਿਤਸਰ ਪੁਲਸ ਦਾ ਹੋਣ ਕਾਰਨ, ਅੰਮ੍ਰਿਤਸਰ ਪੁਲਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
Read More : ਪੁਲਸ ਮੁਕਾਬਲੇ ਦੌਰਾਨ ਲੁਟੇਰੇ ਦੀ ਲੱਤ ’ਤੇ ਲੱਗੀ ਗੋਲੀ, ਸਾਥੀ ਸਮੇਤ ਕਾਬੂ