ਮੈਂ ਪੁੱਤਰ ਨੂੰ ਜੱਫੀ ਪਾ ਕੇ ਕਿਹਾ- ਜ਼ਿੰਦਾ ਨਾ ਰਿਹਾ ਤਾਂ ਉੱਪਰ ਮਿਲਾਂਗੇ
ਲਖਨਊ, 27 ਅਕਤੂਬਰ : ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਜੇਲ ’ਚੋਂ ਆਪਣੇ ਤਬਾਦਲੇ ਦੌਰਾਨ ਐਨਕਾਊਂਟਰ ਹੋਣ ਤੋਂ ਡਰਦੇ ਸਨ। ਇਕ ਰਾਤ ਲਗਭਗ 3:30 ਵਜੇ ਮੈਨੂੰ ਤੇ ਮੇਰੇ ਪੁੱਤਰ ਅਬਦੁੱਲਾ ਆਜ਼ਮ ਨੂੰ ਅਚਾਨਕ ਚੁੱਕ ਲਿਆ ਗਿਆ। ਸਾਡੇ ਦੋਹਾਂ ਲਈ ਵੱਖ-ਵੱਖ ਵਾਹਨ ਤਿਆਰ ਸਨ।
ਆਜ਼ਮ ਖਾਨ ਨੇ ਕਿਹਾ ਕਿ ਮੈਂ ਜੇਲ ’ਚ ਸੁਣਿਆ ਸੀ ਕਿ ਬਾਹਰ ਐਨਕਾਊਂਟਰ ਹੋ ਰਹੇ ਹਨ। ਜਦੋਂ ਸਾਨੂੰ ਦੋਹਾਂ ਨੂੰ ਵੱਖ-ਵੱਖ ਵਾਹਨਾਂ ’ਚ ਬਿਠਾਇਆ ਜਾ ਰਿਹਾ ਸੀ ਤਾਂ ਮੈਂ ਆਪਣੇ ਪੁੱਤਰ ਅਬਦੁੱਲਾ ਨੂੰ ਜੱਫੀ ਪਾਈ ਤੇ ਕਿਹਾ ਕਿ ਜੇ ਮੈਂ ਜ਼ਿੰਦਾ ਨਾ ਰਿਹਾ ਤਾਂ ਅਸੀਂ ਉੱਪਰ ਮਿਲਾਂਗੇ। ਮੈਨੂੰ ਯਕੀਨ ਨਹੀਂ ਸੀ ਕਿ ਅਸੀਂ ਦੁਬਾਰਾ ਕਦੇ ਮਿਲਾਂਗੇ।
ਉਸ ਨੇ ਦੱਸਿਆ ਕਿ ਅਕਤੂਬਰ 2023 ’ਚ ਮੈਨੂੰ ਰਾਮਪੁਰ ਜੇਲ ਤੋਂ ਸੀਤਾਪੁਰ ਜੇਲ ਤੇ ਪੁੱਤਰ ਅਬਦੁੱਲਾ ਨੂੰ ਹਰਦੋਈ ਜੇਲ ’ਚ ਤਬਦੀਲ ਕਰ ਦਿੱਤਾ ਗਿਆ ਸੀ। ਜੇਲ ਦੇ ਤਜਰਬੇ ਸਾਂਝੇ ਕਰਦੇ ਹੋਏ ਆਜ਼ਮ ਨੇ ਕਿਹਾ ਕਿ ਮੈਂ 23 ਮਹੀਨਿਆਂ ਤੱਕ ਆਪਣੇ ਪੁੱਤਰ ਨਾਲ ਇਕ ਕੋਠੜੀ ਸਾਂਝੀ ਕੀਤੀ।
ਉੱਥੇ ਇਕ ਵੀ ਖਿੜਕੀ ਨਹੀਂ ਸੀ। ਮੈਂ ਸੱਪਾਂ ਤੇ ਬਿੱਛੂਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਰੀ ਰਾਤ ਸੋਟੀ ਕੋਲ ਰਖਦਾ ਸੀ। ਮੇਰੀ ਪਤਨੀ ਜੇਲ ’ਚ ਡਿੱਗ ਪਈ ਸੀ। ਉੱਥੇ ਉਸ ਦਾ ਇਲਾਜ ਹੋਇਆ। ਉਹ ਚੋਰੀ ਤੇ ਡਕੈਤੀ ਦੇ ਮਾਮਲਿਆਂ ’ਚ ਸ਼ਾਮਲ ਸੀ।
Read More : ਦੇਸ਼ ਜੰਗ ਵਰਗੀ ਸਥਿਤੀ ਲਈ ਤਿਆਰ ਰਹੇ : ਰੱਖਿਆ ਮੰਤਰੀ ਰਾਜਨਾਥ
