ਨੰਗਲ, 4 ਅਕਤੂਬਰ : ਮੌਸਮ ਵਿਭਾਗ ਵਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਉਣ ਵਾਲੇ ਕੁਝ ਦਿਨਾ ਵਿਚ ਭਾਰੀ ਮੀਂਹ ਦੀ ਦਿੱਤੀ ਗਈ ਚਿਤਾਵਨੀ ਦੇ ਚਲਦਿਆਂ ਇੱਕ ਵਾਰ ਫਿਰ ਭਾਖੜਾ ਡੈਮ ਦੇ ਫਲੱਡ 2-2 ਫੁੱਟ ਤੱਕ ਖੋਲ੍ਹੇ ਗਏ ਹਨ।
ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਜਾਰੀ ਅੰਕੜਿਆਂ ਅਨੁਸਾਰ ਵਿਸ਼ਵ ਪ੍ਰਸਿੱਧ ਭਾਖੜਾ ਡੈਮ ’ਚ ਅੱਜ ਸਵੇਰੇ ਛੇ ਵਜੇ ਪਾਣੀ ਦਾ ਪੱਧਰ 1672.62 ਫੁੱਟ ਸੀ,ਜੋ ਕਿ ਖਤਰੇ ਦੇ ਨਿਸ਼ਾਨ 1680 ਫੁੱਟ ਤੋਂ 7.38 ਫੁੱਟ ਘੱਟ ਹੈ। ਜੋ ਕਿ ਪਿਛਲੇ ਸਾਲ 3 ਅਕਤੂਬਰ 2024 ਨੂੰ 1646.81 ਫੁੱਟ ਸੀ।ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ’ਚ ਸਵੇਰੇ 6 ਵਜੇ ਪਾਣੀ ਦੀ ਆਮਦ 23203 ਕਿਊਸਿਕ ਫੁੱਟ ਦਰਜ ਕੀਤੀ ਗਈ ਅਤੇ ਭਾਖੜਾ ਡੈਮ ਤੋਂ 32925 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ । ਭਾਖੜਾ ਡੈਮ ਤੋ ਛੱਡੇ ਗਏ ਵਾਧੂ ਪਾਣੀ ਕਾਰਣ ਸਤਲੁਜ ਦਰਿਆਂ ਵਿਚ 7000 ਕਿਉਸਿਕ ਫੁੱਟ ਵਾਧੂ ਪਾਣੀ ਛੱਡਿਆਂ ਗਿਆ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਤਲੁਜ ਦਰਿਆਂ ਦੇ ਕੰਢੇ ਵਸੇ ਲੋਕਾਂ ਸੁਚੇਤ ਕਰਦਿਆਂ ਭਰੋਸਾ ਦਿੱਤਾ ਕਿ ਕਿਸੇ ਤਰਾਂ ਵੀ ਘਬਰਾਉਣ ਦੀ ਲੋੜ ਨਹੀ ਹੈ,ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਦੇ ਢੁਕਵੇ ਪ੍ਰਬੰਧ ਕੀਤੇ ਹੋਏ ਹਨ।
ਉਨਾਂ ਵਲੋਂ ਦਰਿਆ ਅਤੇ ਨਹਿਰਾਂ ਕੰਢੇ ਵਸੇ ਪਿੰਡਾਂ ਦੀ ਪਲ ਪਲ ਦੀ ਖਬਰ ਰੱਖੀ ਜਾ ਰਹੀ ਹੈ ਅਤੇ ਉਹ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਸਾਰੇ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ।
Read More : ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਸੌੜੀ ਸੋਚ ਰੱਖੀ ਹੋਈ : ਮਾਨ