ਰਾਏਪੁਰ, 3 ਦਸੰਬਰ : ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਇੱਥੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਦੌਰਾਨ ਲਗਾਤਾਰ ਦੂਜਾ ਸੈਂਕੜਾ ਲਾਇਆ, ਜਿਹੜਾ ਉਸਦਾ ਇਸ ਰੂਪ ਵਿਚ 53ਵਾਂ ਸੈਂਕੜਾ ਹੈ। ਕੋਹਲੀ ਨੇ ਇਸ ਦੌਰਾਨ ਆਪਣੀ 93 ਗੇਂਦਾਂ ਦੀ ਪਾਰੀ ਵਿਚ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 102 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਕੋਹਲੀ ਨੇ ਐਤਵਾਰ ਨੂੰ ਰਾਂਚੀ ਵਿਚ 135 ਦੌੜਾਂ ਦੀ ਪਾਰੀ ਖੇਡੀ ਸੀ, ਜਿਹੜਾ 50 ਓਵਰਾਂ ਦੇ ਰੂਪ ਵਿਚ ਉਸ 52ਵਾਂ ਸੈਂਕੜਾ ਸੀ, ਜਿਸ ਦੀ ਬਦੌਲਤ ਕਿਸੇ ਇਕ ਰੂਪ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਉਸ ਨੇ ਆਪਣੇ ਨਾਂ ਕੀਤਾ ਸੀ। ਵਿਰਾਟ ਦਾ ਆਲਓਵਰ ਇਹ 84 ਵਾਂ ਸੈਂਕੜਾ ਹੈ। ਉਸਦੇ ਨਾਂ ਟੈਸਟ ਵਿਚ 30 ਜਦਕਿ ਟੀ-20 ਵਿਚ 1 ਸੈਂਕੜਾ ਦਰਜ ਹੈ।
ਰੈਂਕਿੰਗ ’ਚ ਚੌਥੇ ਸਥਾਨ ’ਤੇ ਪਹੁੰਚਿਆ ਵਿਰਾਟ
ਉੱਥੇ ਹੀ, ਭਾਰਤੀ ਸਟਾਰ ਕਿੰਗ ਕੋਹਲੀ ਵਨ ਡੇ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਰਾਂਚੀ ਵਿਚ ਲਾਏ ਸੈਂਕੜੇ ਦੀ ਬਦੌਲਤ 37 ਸਾਲਾ ਕੋਹਲੀ ਦੀ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਉਛਾਲ ਆਇਆ ਹੈ। ਉਸ ਦੇ ਹੁਣ 751 ਰੈਂਕਿੰਗ ਅੰਕ ਹਨ। ਉਹ ਚੋਟੀ ’ਤੇ ਬਰਕਰਾਰ ਸਾਬਕਾ ਭਾਰਤੀ ਕਪਾਤਨ ਰੋਹਿਤ ਸ਼ਰਮਾ (783), ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ (766) ਤੇ ਅਫਗਾਨਿਸਤਾਨ ਦੇ ਇਬ੍ਰਾਹਿਮ ਜਾਦਰਾਨ (764) ਤੋਂ ਪਿੱਛੇ ਹੈ।
Read More : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ : ਆਪ ਵੱਲੋਂ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
