ਮ੍ਰਿਤਕ ਦੇਹਾਂ ਦਾ ਇਕੱਠਿਆਂ ਹੀ ਪਿੰਡ ਚੂਸਲੇਵੜ ਵਿਚ ਕੀਤਾ ਸਸਕਾਰ
ਤਰਨਤਾਰਨ, 14 ਸਤੰਬਰ : ਜ਼ਿਲਾ ਤਰਨਤਾਰਨ ਦੇ ਪਿੰਡ ਚੂਸਲੇਵੜ ਵਿਚ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪਿਤਾ ਨੇ ਵੀ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਗਏ ਜਗਜੀਤ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਚੂਸਲੇਵੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦਾ ਸਦਮਾ ਨਾ ਸਹਾਰਦਿਆਂ ਉਸ ਦੇ ਪਿਤਾ ਨੇ ਵੀ ਪ੍ਰਾਣ ਤਿਆਗ ਦਿੱਤੇ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਇਕੱਠਿਆਂ ਹੀ ਪਿੰਡ ਚੂਸਲੇਵੜ ਵਿਖੇ ਸਸਕਾਰ ਕੀਤਾ ਗਿਆ।
ਦੱਸ ਦੇਈਏ ਕਿ ਜਗਜੀਤ ਸਿੰਘ ਬੀਤੇ ਸੋਮਵਾਰ ਨੂੰ ਆਪਣੇ ਸਾਥੀਆਂ ਸਮੇਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਗਿਆ ਸੀ ਅਤੇ ਵੀਰਵਾਰ ਉਸ ਨੂੰ ਦਿਲ ‘ਚ ਦਰਦ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਡਾਕਟਰ ਦੀ ਨਿਗਰਾਨੀ ਹੇਠ ਐਬੂਲੈਂਸ ਰਾਹੀਂ ਨਾਂਦੇੜ ਤੋਂ ਪੰਜਾਬ ਲਈ ਰੈਫ਼ਰ ਕੀਤਾ ਗਿਆ, ਜਿਸ ਦੌਰਾਨ ਰਸਤੇ ‘ਚ ਉਸ ਦੀ ਮੌਤ ਹੋ ਗਈ। ਜਦ ਪੁੱਤ ਦੀ ਮੌਤ ਦੀ ਜਾਣਕਾਰੀ ਪਿਤਾ ਰਸਾਲ ਸਿੰਘ ਨੂੰ ਮਿਲੀ ਤਾਂ ਉਹ ਵੀ ਸਦਮਾ ਨਾ ਸਹਾਰਦਾ ਹੋਇਆ ਆਪਣੇ ਪ੍ਰਾਣ ਤਿਆਗ ਗਿਆ।
Read More : ਸ਼ੰਕਟ ਦੀ ਘੜੀ ਵਿਚ ਇਕੱਲੇ ਨਹੀਂ ਪੰਜਾਬੀ, ਭਾਜਪਾ ਨਾਲ ਖੜ੍ਹੀ : ਅਸ਼ਵਨੀ ਸ਼ਰਮਾ