ਕਾਰਾਂ ਦੀ ਟੱਕਰ

ਦੋ ਕਾਰਾਂ ਦੀ ਟੱਕਰ, ਤਿੰਨ ਔਰਤਾਂ ਸਮੇਤ 7 ਜ਼ਖਮੀ

ਸਮਾਣਾ, 4 ਦਸੰਬਰ : ਵੀਰਵਾਰ ਦੁਪਹਿਰ ਬਾਅਦ ਸਮਾਣਾ-ਪਟਿਆਲਾ ਸੜਕ ’ਤੇ ਪੈਂਦੇ ਪਿੰਡ ਫਤਿਹਪੁਰ ਨਜ਼ਦੀਕ ਦੋ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ, ਜਿਸ ਕਾਰਨ ਤਿੰਨ ਔਰਤਾਂ ਸਮੇਤ 7 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ, ਸਮਾਣਾ ਲਿਆਂਦਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਦੁੱਗਾਲ ਦੇ ਇਕ ਪਰਿਵਾਰ ਦੇ ਮੈਂਬਰ ਇਕ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਲਈ ਕੀਰਤਪੁਰ ਸਾਹਿਬ ਜਾ ਰਹੇ ਸੀ ਕਿ ਸਮਾਣਾ ਨੇੜੇ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।

ਜ਼ਖਮੀਆਂ ’ਚ ਅਭਿਸ਼ੇਕ ਸਿੰਘ, ਸੰਦੀਪ ਕੌਰ, ਜਰਨੈਲ ਸਿੰਘ (ਸਾਰੇ ਪਿੰਡ ਦੁਗਾਲ ਦੇ ਵਸਨੀਕ), ਜਸਵਿੰਦਰ ਕੌਰ (ਪਿੰਡ ਗਾਜੇਵਾਸ), ਕਰਮਜੀਤ ਕੌਰ (ਪਿੰਡ ਮਤੀ), ਸੁਖਦੇਵ ਸਿੰਘ (ਪਿੰਡ ਕਕਰਾਲਾ), ਅਤੇ ਧਨਵੰਤ ਸਿੰਘ (ਪਿੰਡ ਰਾਏਧਰਾਣਾ) ਸ਼ਾਮਲ ਹਨ।

ਹਸਪਤਾਲ ’ਚ ਜ਼ੇਰੇ ਇਲਾਜ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਕਾਰ ਚਾਲਕ ਧਨਵੰਤ ਸਿੰਘ ਅਤੇ ਸੰਦੀਪ ਕੌਰ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਇਸ ਹਾਦਸੇ ’ਚ ਕਾਰ ਵਿਚ ਸਵਾਰ 2 ਛੋਟੇ ਬੱਚੇ ਬਿਲਕੁਲ ਸੁਰੱਖਿਅਤ ਰਹੇ।

Read More : ਵਿਜੀਲੈਂਸ ਵਿਭਾਗ ਵੱਲੋਂ ਪੇਸ਼ ਕੀਤੇ ਗਏ ਸਬੂਤ ਮਜ਼ਬੂਤ : ਕੁਲਦੀਪ ਧਾਲੀਵਾਲ

Leave a Reply

Your email address will not be published. Required fields are marked *