ਜਿਣਸੀ ਸ਼ੋਸ਼ਣ ਦਾ ਵਿਰੋਧ ਕਰਨ ’ਤੇ ਚੁੱਕਿਆ ਖ਼ੌਫ਼ਨਾਕ ਕਦਮ, ਮੁਲਜ਼ਮ ਗ੍ਰਿਫ਼ਤਾਰ
ਮੁੰਬਈ, 28 ਮਾਰਚ: ਮੁੰਬਈ ਦੇ ਕੋਲ ਮੀਰਾ ਰੋਡ ਇਲਾਕੇ ’ਚ ਇਕ ਟੀ.ਵੀ. ਅਦਾਕਾਰ ਨੂੰ ਆਪਣੀ ਘਰੇਲੂ ਨੌਕਰਾਣੀ ਦਾ ਕਥਿਤ ਤੌਰ ’ਤੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮ ਨੇ ਔਰਤ ’ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਸ ਨਾਲ ਜਿਣਸੀ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਮੇਸ਼ਰਾਮ ਵਜੋਂ ਹੋਈ ਹੈ, ਜਿਸ ਨੇ ਕਈ ਟੀ.ਵੀ. ਲੜੀਵਾਰਾਂ ’ਚ ਕੰਮ ਕੀਤਾ ਹੈ।
ਇਹ ਘਟਨਾ ਮੀਰਾ ਰੋਡ ਸਥਿਤ ‘ਚਾਂਦੇਸ਼ ਅਕਾਡਰ’ ਰਿਹਾਇਸ਼ੀ ਕੰਪਲੈਕਸ ਦੀ ਹੈ, ਜਿੱਥੇ ਪੀੜਤ ਸੁਮਨ ਨਵਾਚ ਹਾਊਸਕੀਪਰ ਵਜੋਂ ਕੰਮ ਕਰਦੀ ਸੀ। ਪੁਲਸ ਰਿਪੋਰਟ ਅਨੁਸਾਰ, ਮੇਸ਼ਰਾਮ ਪਿਛਲੇ ਕੁਝ ਸਮੇਂ ਤੋਂ ਸੁਮਨ ’ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਸੁਮਨ ਵੱਲੋਂ ਇਨ੍ਹਾਂ ਅਨੈਤਿਕ ਮੰਗਾਂ ਨੂੰ ਠੁਕਰਾਉਣ ਕਾਰਨ ਅਦਾਕਾਰ ਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇ
