ਅਸ਼ਟੰਬਾ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਹੇ ਸੀ ਸ਼ਰਧਾਲੂ
ਨੰਦੂਰਬਾਰ, 18 ਅਕਤੂਬਰ : ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲੇ ’ਚ ਸ਼ਨੀਵਾਰ ਇਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਰਿਪੋਰਟਾਂ ਅਨੁਸਾਰ ਪਿਕਅੱਪ ਗੱਡੀ ਅਸ਼ਟੰਬਾ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਿਹਾ ਸੀ। ਇਕ ਮੋੜ ’ਤੇ ਡਰਾਈਵਰ ਹੱਥੋਂ ਉਹ ਬੇਕਾਬੂ ਹੋ ਗਿਅ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਪੂਰੀ ਤਰ੍ਹਾਂ ਨੁਕਸਾਨੀ ਗਈ। ਸ਼ਰਧਾਲੂ ਉਸ ’ਚੋਂ ਬਾਹਰ ਜਾ ਡਿੱਗੇ। ਹਾਦਸਾ ਨੰਦੂਰਬਾਰ ਜ਼ਿਲੇ ਦੇ ਸ਼ਹਾਦਾ ਥਾਣਾ ਖੇਤਰ ’ਚ ਚੰਦਸ਼ਾਲੀ ਘਾਟ ਨੇੜੇ ਵਾਪਰਿਅਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਤੇ ਬਚਾਅ ਕਾਰਜ ਸ਼ੁਰੂ ਕੀਤੇ।
Read More : ਹੜ੍ਹਾਂ ਦੇ ਬਾਵਜੂਦ 175 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ