Haldwani accident

ਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤ

ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਪਰਿਵਾਰ ਦੀ ਕਾਰ ਨਹਿਰ ਡਿੱਗੀ, 3 ਜ਼ਖਮੀ

ਹਲਦਵਾਨੀ, 25 ਜੂਨ : ਅੱਜ ਸਵੇਰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਹਲਦਵਾਨੀ ਦੇ ਸੁਸ਼ੀਲ ਤਿਵਾੜੀ ਹਸਪਤਾਲ ਤੋਂ ਬੱਚੇ ਦੀ ਡਲਿਵਰੀ ਤੋਂ ਬਾਅਦ ਘਰ ਪਰਤ ਰਹੇ ਇਕ ਪਰਿਵਾਰ ਦੀ ਕਾਰ ਨਹਿਰ ਵਿਚ ਡਿੱਗ ਗਈ, ਜਿਸ ਵਿਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 7:00 ਵਜੇ ਕੋਤਵਾਲੀ ਇਲਾਕੇ ਵਿਚ ਮੰਡੀ ਸਮਿਤੀ ਗੇਟ ਦੇ ਸਾਹਮਣੇ ਸਿੰਚਾਈ ਨਹਿਰ, ਜੋ ਭਾਰੀ ਮੀਂਹ ਕਾਰਨ ਪਾਣੀ ਨਾਲ ਭਰ ਗਈ ਸੀ, ਇਕ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਡਿੱਗ ਗਈ ਅਤੇ ਪਲਟ ਗਈ ਅਤੇ ਥੋੜ੍ਹੀ ਅੱਗੇ ਵਗਦੇ ਇਕ ਪੁਲੀ ਵਿਚ ਫਸ ਗਈ, ਜਿਸ ਕਾਰਨ ਪਾਣੀ ਕਾਰ ਵਿੱਚ ਵੜ ਗਿਆ ਅਤੇ ਲੋਕ ਆਪਣੇ ਆਪ ਨੂੰ ਨਹੀਂ ਬਚਾ ਸਕੇ। ਕਾਰ ਵਿਚ ਕੁੱਲ 7 ਲੋਕ ਸਨ, ਜਿਸ ਵਿਚ ਤਿੰਨ ਦਿਨ ਪਹਿਲਾਂ ਪੈਦਾ ਹੋਏ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਤਿੰਨ ਲੋਕ ਗੰਭੀਰ ਜ਼ਖ਼ਮੀ ਹਨ, ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ

ਹਲਦਵਾਨੀ ਦੇ ਐਸ. ਪੀਯ ਸਿਟੀ ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਕਢਿਆ। ਪੁਲਿਸ ਨੇ ਕਾਰ ਅਤੇ ਮ੍ਰਿਤਕਾਂ ਬਾਰੇ ਜਾਣਕਾਰੀ ਇਕੱਠੀ ਕਰ ਲਈ ਹੈ। ਇਹ ਲੋਕ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਕਿੱਛਾ ਦੇ ਰਹਿਣ ਵਾਲੇ ਸਨ।

Read More : ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ

Leave a Reply

Your email address will not be published. Required fields are marked *