Bus-Accident

ਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ

ਧੁੰਦ ਕਾਰਨ ਮਥੁਰਾ ’ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ

ਮਥੁਰਾ, 17 ਦਸੰਬਰ : ਯੂ. ਪੀ. ਦੇ ਮਥੁਰਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਬੀਤੀ ਸਵੇਰੇ ਸੰਘਣੀ ਧੁੰਦ ਨੇ ਕਹਿਰ ਮਚਾ ਦਿੱਤਾ। ਬਲਦੇਵ ਥਾਣਾ ਖੇਤਰ ’ਚ ਮਾਈਲਸਟੋਨ 127 ਨੇੜੇ 8 ਬੱਸਾਂ ਤੇ 3 ਕਾਰਾਂ ਦੀ ਟੱਕਰ ਤੋਂ ਬਾਅਦ ਕਈ ਮੋਟਰ-ਗੱਡੀਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਇਕ ਭਾਜਪਾ ਨੇਤਾ ਸਮੇਤ 13 ਵਿਅਕਤੀ ਜ਼ਿੰਦਾ ਸੜ ਗਏ।

ਇਸ ਦੌਰਾਨ 70 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਅਜਿਹੀਆਂ ਲਾਸ਼ਾਂ ਦੇ ਅੰਗ ਖਿਲਰੇ ਹੋਏ ਮਿਲੇ। ਪੁਲਸ ਨੇ ਇਨ੍ਹਾਂ ਅੰਗਾਂ ਨੂੰ ਪਾਲੀਥੀਨ ਦੇ 17 ਬੈਗਾਂ ’ਚ ਪੈਕ ਕਰ ਕੇ ਪੋਸਟਮਾਰਟਮ ਲਈ ਭੇਜਿਅਾ। ਡੀ. ਐੱਨ. ਏ. ਪ੍ਰੀਖਣ ਰਾਹੀਂ ਇਨ੍ਹਾਂ ਦੀ ਪਛਾਣ ਹੋਵੇਗੀ।

ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦੱਸਣ ਮੁਤਾਬਕ ਧੁੰਦ ਇੰਨੀ ਸੰਘਣੀ ਸੀ ਕਿ ਦ੍ਰਿਸ਼ਟਤਾ ਕੁਝ ਮੀਟਰ ਤੱਕ ਹੀ ਸੀਮਤ ਸੀ। ਅੱਗੇ ਜਾ ਰਹੀ ਇਕ ਸਲੀਪਰ ਬੱਸ ਨੇ ਅਚਾਨਕ ਬ੍ਰੇਕ ਲਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀਆਂ ਕੁਝ ਬੱਸਾਂ ਤੇ ਕਾਰਾਂ ਇਕ-ਦੂਜੇ ਨਾਲ ਟਕਰਾਅ ਗਈਆਂ। ਟੱਕਰ ਦੇ ਤੁਰੰਤ ਬਾਅਦ ਇਕ ਬੱਸ ’ਚ ਅੱਗ ਲੱਗ ਗਈ ਤੇ ਇਸ ਅੱਗ ਨੇ ਤੇਜ਼ੀ ਨਾਲ ਹੋਰਨਾਂ ਮੋਟਰ-ਗੱਡੀਆਂ ਨੂੰ ਵੀ ਅਾਪਣੀ ਲਪੇਟ ’ਚ ਲੈ ਲਿਅਾ।

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਹੁਤ ਸਾਰੇ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਸੂਚਨਾ ਮਿਲਣ ’ਤੇ ਪੁਲਸ, ਫਾਇਰ ਵਿਭਾਗ ਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। 9 ਪੁਲਸ ਥਾਣਿਆਂ ਦੇ 50 ਤੋਂ ਵੱਧ ਅਧਿਕਾਰੀਆਂ ਤੇ ਪੁਲਸ ਦੇ ਜਵਾਨਾਂ ਨੇ ਲਗਭਗ 6 ਘੰਟੇ ਚੱਲੇ ਬਚਾਅ ਕਾਰਜਾਂ ’ਚ ਹਿੱਸਾ ਲਿਆ।

ਜ਼ਖਮੀਆਂ ਨੂੰ 11 ਐਂਬੂਲੈਂਸਾਂ ਰਾਹੀਂ ਮਥੁਰਾ ਦੇ ਜ਼ਿਲਾ ਹਸਪਤਾਲ ਤੇ ਵਰਿੰਦਾਵਨ ਦੇ ਹਸਪਤਾਲਾਂ ’ਚ ਲਿਜਾਇਆ ਗਿਆ। ਗੰਭੀਰ ਜ਼ਖਮੀਆਂ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਹਾਦਸੇ ਕਾਰਨ ਐਕਸਪ੍ਰੈੱਸਵੇਅ ’ਤੇ ਲਗਭਗ 3 ਕਿ. ਮੀ. ਲੰਬਾ ਜਾਮ ਲੱਗ ਗਿਆ।

Read More : ਪੰਜਾਬ ਸਰਕਾਰ 54 ਨਵੇਂ ਸੇਵਾ ਕੇਂਦਰ ਖੋਲ੍ਹ ਕੇ ਆਪਣੇ ਨਾਗਰਿਕ ਸੇਵਾ ਬੁਨਿਆਦੀ ਢਾਂਚੇ ਦਾ ਹੋਰ ਵਿਸਥਾਰ ਕਰਨ ਲਈ ਤਿਆਰ

Leave a Reply

Your email address will not be published. Required fields are marked *