ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਟਰੈਕਟਰ ਉਪਰ ਸਵਾਰ ਹੋ ਕੇ ਜਾ ਰਹੀ ਸੀ ਨੌਜਵਾਨ
ਬਟਾਲਾ, 9 ਅਗਸਤ : ਪਿੰਡ ਬੂੜੇ ਨੰਗਲ ਦੇ ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੇ ਇੱਕ ਟਰੈਕਟਰ ਨਾਲ ਹਾਦਸਾ ਵਾਪਰ ਗਿਆ। ਅਚਾਨਕ ਟਾਇਰ ਨਿਕਲਣ ਜਾਣ ਕਾਰਨ ਟਰੈਕਟਰ ’ਤੇ ਸਵਾਰ ਇਕ ਨੌਜਵਾਨ ਹੇਠਾਂ ਆ ਗਿਆ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੂੜੇ ਨੰਗਲ ਤੋਂ ਵੱਖ-ਵੱਖ ਟਰੈਕਟਰਾਂ ’ਤੇ ਸੰਗਤ ਦੇ ਰੂਪ ਵਿਚ ਰਵਾਨਾ ਹੋ ਕੇ ਕੁਝ ਨੌਜਵਾਨ ਬਾਬਾ ਬਕਾਲਾ ਰੱਖੜ ਪੁੰਨਿਆ ਜੋੜ ਮੇਲੇ ’ਤੇ ਜਾ ਰਹੇ ਸਨ ਪਰ ਜਦੋਂ ਉਹ ਅੱਡਾ ਸਠਿਆਲਾ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਟਾਇਰ ਨਿਕਲ ਗਿਆ ਅਤੇ ਟਰੈਕਟਰ ਪਲਟ ਗਿਆ, ਜਿਸ ਨਾਲ ਟਰੈਕਟਰ ’ਤੇ ਸਵਾਰ ਨੌਜਵਾਨ ਜ਼ਖ਼ਮੀ ਹੋ ਗਏ।
ਹਰਪ੍ਰੀਤ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਹੋਰ ਨੌਜਵਾਨ ਜ਼ਖ਼ਮੀ ਹੋਏ ਹਨ, ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।
Read More : ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਹੋਇਆ ਸਿੱਧਾ ਮੁਕਾਬਲਾ