ਦੁਬਈ ’ਚ ਖੇਡਿਆ ਜਾਵੇਗਾ ਕ੍ਰਿਕਟ ਮੈਚ
ਦੁਬਈ, 14 ਸਤੰਬਰ : ਅੱਜ ਦੁਬਈ ਵਿਚ ਟੀ-20 ਏਸ਼ੀਆ ਕ੍ਰਿਕਟ ਕੱਪ ਵਿਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਆਪਣੇ-ਆਪਣੇ ਪਹਿਲੇ ਮੈਚ ਵਿਚ ਜਿੱਤ ਹਾਸਲ ਕੀਤੀ ਹੈ। ਜਿਹੜੀ ਵੀ ਟੀਮ ਅੱਜ ਦਾ ਮੁਕਾਬਲਾ ਜਿੱਤੇਗੀ, ਉਸ ਦਾ ਸੁਪਰ-4 ਲਈ ਕੁਆਲੀਫਾਈ ਕਰਨਾ ਲਗਭਗ ਪੱਕਾ ਹੋ ਜਾਵੇਗਾ।
ਬੈਟਿੰਗ, ਬੋਲਿੰਗ, ਫੀਲਡਿੰਗ ਤਿੰਨਾਂ ਡਿਪਾਰਟਮੈਂਟ ਵਿਚ ਭਾਰਤੀ ਟੀਮ ਦਾ ਪਲੜਾ ਭਾਰੀ ਹੈ। ਟੀਮ ਦੀ ਫਾਰਮ ਦੇ ਲਿਹਾਜ਼ ਨਾਲ ਵੀ ਪਾਕਿਸਤਾਨ ਦੀ ਟੀਮ ਭਾਰਤ ਦੇ ਸਾਹਮਣੇ ਟਿਕਦੀ ਹੋਈ ਨਜ਼ਰ ਨਹੀਂ ਆਉਂਦੀ। ਅੱਜ ਹੋਣ ਵਾਲੇ ਮੈਚ ਦਾ ਇਕ ਫੈਕਟਰ ਅਜਿਹਾ ਹੈ ਜੋ ਪਾਕਿਸਤਾਨ ਨੂੰ ਮੁਕਾਬਲਾ ’ਚ ਲਿਆ ਸਕਦਾ ਹੈ ਅਤੇ ਇਹ ਫੈਕਟਰ ਹੈ ਦੁਬਈ ਦੀ ਪਿੱਚ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਖਰੀ ਮੈਚ ਅਮਰੀਕਾ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਹੋਇਆ ਸੀ। ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਸਿਰਫ਼ 119 ਦੌੜਾਂ ਬਣਾਉਣ ਦੇ ਬਾਵਜੂਦ ਵੀ 6 ਦੌੜਾਂ ਨਾਲ ਜਿੱਤ ਗਈ ਸੀ। ਇਸ ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਾਡੇਜਾ ਵਰਗੇ ਦਿੱਗਜ ਭਾਰਤੀ ਖਿਡਾਰੀ ਨੇ ਰਿਟਾਇਰਮੈਂਟ ਲੈ ਲਈ ਸੀ। ਇਸ ਦੇ ਬਾਵਜੂਦ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੋ ਗਿਆ ਅਤੇ ਭਾਰਤੀ ਟੀਮ ਨੇ 86% ਟੀ-20 ਮੈਚ ਜਿੱਤੇ।
ਦੂਜੇ ਪਾਸੇ ਪਾਕਿਸਤਾਨੀ ਟੀਮ ਨੇ ਪ੍ਰਦਰਸ਼ਨ ’ਚ ਸੁਧਾਰ ਦੀ ਉਮੀਦ ਵਿੱਚ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਰਗੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ। ਪਾਕਿਸਤਾਨ ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ 50% ਮੈਚ ਹੀ ਜਿੱਤ ਸਕਿਆ। ਵਿਸ਼ਵ ਕੱਪ ਤੋਂ ਬਾਅਦ ਦੋਵੇਂ ਟੀਮਾਂ ਦੇ ਪ੍ਰਦਰਸ਼ਨ ’ਚ ਕਿੰਨਾ ਨੂੰ ਫਰਕ ਆਇਆ ਹੈ ਇਹ ਅੱਜ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਹੀ ਪਤਾ ਚਲੇਗਾ।
Read More : ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਗ੍ਰਿਫਤਾਰ