ਕੋਲਕਾਤਾ, 4 ਦਸੰਬਰ : ਪੱਛਮੀ ਬੰਗਾਲ ’ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਮੁਰਸ਼ਿਦਾਬਾਦ ਜ਼ਿਲੇ ’ਚ ਬਾਬਰੀ ਮਸਜਿਦ ਦੇ ਨਿਰਮਾਣ ਦਾ ਐਲਾਨ ਕਰ ਕੇ ਵਿਵਾਦ ਖੜ੍ਹਾ ਕਰਨ ਵਾਲੇ ਭਰਤਪੁਰ ਦੇ ਵਿਧਾਇਕ ਹੁਮਾਯੂੰ ਕਬੀਰ ਨੂੰ ਵੀਰਵਾਰ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ।
ਪਿਛਲੇ ਕੁਝ ਸਾਲਾਂ ’ਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਵਾਦਿਤ ਬਿਆਨ ਦੇ ਕੇ ਚਰਚਾ ’ਚ ਰਹੇ ਕਬੀਰ ਨੇ ਕਿਹਾ ਸੀ ਕਿ 6 ਦਸੰਬਰ ਨੂੰ ਬੇਲਡਾਂਗਾ ’ਚ ਮਸਜਿਦ ਦਾ ਨੀਂਹ-ਪੱਥਰ ਰੱਖਿਆ ਜਾਵੇਗਾ।
6 ਦਸੰਬਰ, 1992 ਨੂੰ ਅਯੁੱਧਿਆ ’ਚ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।
ਤ੍ਰਿਣਮੂਲ ਦੇ ਸੀਨੀਅਰ ਨੇਤਾ ਫਿਰਹਾਦ ਹਾਕਿਮ ਨੇ ਸਸਪੈਂਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਬੀਰ ਦਾ ਵਿਵਹਾਰ ਅਜਿਹੇ ਸਮੇਂ ’ਚ ਘੋਰ ਅਨੁਸ਼ਾਸਨਹੀਣਤਾ ਹੈ, ਜਦੋਂ ਪਾਰਟੀ ਸੂਬੇ ’ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ।
Read More : ਪੰਜਾਬ ਰੁੱਖਾਂ ਦੀ ਸੁਰੱਖਿਆ ਕਾਨੂੰਨ-2025 ਨੂੰ ਵਿੱਤ ਵਿਭਾਗ ਵੱਲੋਂ ਮਨਜ਼ੂਰੀ
