Jagsir Singh martyred

ਸ਼੍ਰੀਨਗਰ ’ਚ ਡਿਊਟੀ ਦੌਰਾਨ ਠੁੱਲੀਵਾਲ ਦਾ ਨਾਇਕ ਜਗਸੀਰ ਸਿੰਘ ਸ਼ਹੀਦ

ਬਰਨਾਲਾ , 4 ਨਵੰਬਰ : ਜ਼ਿਲਾ ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਜੰਮਪਲ ਸਿੱਖ ਰੈਜੀਮੈਂਟ ਮਦਰ ਯੂਨਿਟ 27 ਨਾਲ ਸਬੰਧਤ ਨਾਇਕ ਜਗਸੀਰ ਸਿੰਘ (35 ਸਾਲ) ਪੁੱਤਰ ਸੁਖਦੇਵ ਸਿੰਘ ਨੇ ਸ਼੍ਰੀਨਗਰ ਦੇ ਬੜਗਾਮ ਜ਼ਿਲੇ ’ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ।

ਇਸ ਸਬੰਧੀ ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ, ਸ਼ਹੀਦ ਦੇ ਜੀਜਾ ਕੁਲਦੀਪ ਸਿੰਘ, ਮਾਮੇ ਦੇ ਪੁੱਤਰ ਪਰਮਿੰਦਰ ਸਿੰਘ ਅਤੇ ਮਾਸੀ ਦੇ ਪੁੱਤਰ ਸੁਖਦੀਪ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਨਾਇਕ ਜਗਸੀਰ ਸਿੰਘ 24 ਮਾਰਚ 2011 ਨੂੰ ਪਟਿਆਲਾ ਵਿਖੇ ਭਾਰਤੀ ਫੌਜ ’ਚ ਭਰਤੀ ਹੋਇਆ ਸੀ। ਰਾਂਚੀ (ਰਾਮਗੜ੍ਹ) ਵਿਖੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 2012 ਵਿਚ ਉਸ ਦੀ ਪਹਿਲੀ ਡਿਊਟੀ ਜ਼ਿਲਾ ਕਪੂਰਥਲਾ ਵਿਖੇ ਲੱਗੀ ਸੀ।

ਇਸ ਤੋਂ ਬਾਅਦ ਉਹ ਜੰਮੂ-ਕਸ਼ਮੀਰ, ਅੰਮ੍ਰਿਤਸਰ ਅਤੇ ਉਤਰਾਖੰਡ ਸਮੇਤ ਕਈ ਸਥਾਨਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਸੀ। ਹਾਲ ਹੀ ’ਚ ਉਹ ਸ਼੍ਰੀਨਗਰ ਦੇ ਬੜਗਾਮ ’ਚ ਤਾਇਨਾਤ ਸੀ, ਜਿੱਥੇ 3 ਨਵੰਬਰ ਦੀ ਸ਼ਾਮ ਲੱਗਭਗ 5 ਵਜੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਪਿੰਡ ਠੁੱਲੀਵਾਲ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹੀਦ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਹੀਦ ਦਾ ਵਿਆਹ 2015 ’ਚ ਪਿੰਡ ਲੌਗਵਾਲ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਲ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਅਤੇ 10 ਸਾਲ ਦੇ ਪੁੱਤਰ ਜਬਰਫਤਹਿ ਸਿੰਘ ਨੂੰ ਛੱਡ ਗਿਆ ਹੈ।

ਜਗਸੀਰ ਸਿੰਘ ਨੇ ਮਾਰਚ 2026 ਵਿਚ ਫੌਜ ’ਚੋਂ ਸੇਵਾਮੁਕਤ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਦੇਸ਼ ਲਈ ਕੁਰਬਾਨ ਹੋ ਗਿਆ। ਸ਼ਹੀਦ ਦੀ ਦੇਹ 5 ਨਵੰਬਰ ਨੂੰ ਸਵੇਰੇ ਲੱਗਭਗ 9 ਵਜੇ ਪਿੰਡ ਠੁੱਲੀਵਾਲ ਪੁੱਜੇਗੀ। ਇਸ ਤੋਂ ਬਾਅਦ 10:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ’ਚ ਫੌਜ ਦੀ ਟੁੱਕੜੀ ਵੱਲੋਂ ਸਲਾਮੀ ਦੇਣ ਉਪਰੰਤ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

Read More : 25 ਨੂੰ ਕੁਰੂਕਸ਼ੇਤਰ ਆਉਣਗੇ ਪ੍ਰਧਾਨ ਮੰਤਰੀ ਮੋਦੀ : ਨਾਇਬ ਸੈਣੀ

Leave a Reply

Your email address will not be published. Required fields are marked *