Three terrorists

ਨੇਪਾਲ ਰਾਹੀਂ ਤਿੰਨ ਅੱਤਵਾਦੀ ਬਿਹਾਰ ਵਿਚ ਦਾਖਲ, ਅਲਰਟ ਜਾਰੀ

ਬਿਹਾਰ ਪੁਲਿਸ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਚੌਕਸੀ ਵਧਾਈ

ਪੂਰਨੀਆ, 28 ਅਗਸਤ : ਬਿਹਾਰ ਪੁਲਿਸ ਹੈੱਡਕੁਆਰਟਰ ਨੇ ਨੇਪਾਲ ਸਰਹੱਦ ਰਾਹੀਂ ਬਿਹਾਰ ਵਿਚ ਤਿੰਨ ਅੱਤਵਾਦੀਆਂ ਦੇ ਦਾਖਲੇ ਨੂੰ ਲੈ ਕੇ ਇਕ ਵੱਡਾ ਅਲਰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਨੇਪਾਲ ਰਾਹੀਂ ਬਿਹਾਰ ਵਿਚ ਦਾਖਲ ਹੋਏ ਹਨ। ਇਨ੍ਹਾਂ ਵਿਚ ਹਸਨੈਨ ਅਲੀ (ਰਾਵਲਪਿੰਡੀ), ਆਦਿਲ ਹੁਸੈਨ (ਉਮਰਕੋਟ) ਅਤੇ ਮੁਹੰਮਦ ਉਸਮਾਨ (ਬਹਾਵਲਪੁਰ) ਸ਼ਾਮਲ ਹਨ।

ਸੂਬਾ ਪੁਲਿਸ ਹੈੱਡਕੁਆਰਟਰ ਨੇ ਸਰਹੱਦੀ ਜ਼ਿਲ੍ਹਿਆਂ ਦੇ ਐਸਪੀਜ਼ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨੇਪਾਲ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੂਰਨੀਆ ਦੇ ਡੀਆਈਜੀ ਪ੍ਰਮੋਦ ਕੁਮਾਰ ਮੰਡਲ ਨੇ ਕਿਹਾ ਕਿ ਸੂਬਾ ਪੁਲਿਸ ਹੈੱਡਕੁਆਰਟਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਗਿਆ ਹੈ। ਨੇਪਾਲ ਸਰਹੱਦ ਰਾਹੀਂ ਦਾਖਲ ਹੋਏ ਤਿੰਨੋਂ ਜੈਸ਼ ਅੱਤਵਾਦੀ ਪਾਕਿਸਤਾਨੀ ਹਨ।

ਪੁਲਿਸ ਨੇ ਤਿੰਨਾਂ ਅੱਤਵਾਦੀਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਕੀਤੀਆਂ ਹਨ। ਉਨ੍ਹਾਂ ਦੇ ਪਾਸਪੋਰਟਾਂ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਅਗਸਤ ਦੇ ਦੂਜੇ ਹਫ਼ਤੇ ਕਾਠਮੰਡੂ ਪਹੁੰਚੇ ਸਨ ਅਤੇ ਤੀਜੇ ਹਫ਼ਤੇ ਨੇਪਾਲ ਸਰਹੱਦ ਤੋਂ ਬਿਹਾਰ ਵਿੱਚ ਦਾਖਲ ਹੋਏ ਸਨ।

ਸ਼ੱਕ ਹੈ ਕਿ ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸੁਰੱਖਿਆ ਏਜੰਸੀਆਂ ਵਿੱਚ ਘਬਰਾਹਟ ਹੈ। ਪੁਲਿਸ ਹੈੱਡਕੁਆਰਟਰ ਨੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹਿਆਂ ਸੀਤਾਮੜੀ, ਮਧੂਬਨੀ, ਪੱਛਮੀ ਚੰਪਾਰਣ, ਅਰਰੀਆ, ਕਿਸ਼ਨਗੰਜ ਅਤੇ ਸੁਪੌਲ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਭਾਗਲਪੁਰ ਅਤੇ ਹੋਰ ਜ਼ਿਲ੍ਹਿਆਂ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ।

Read More : ਫਿਰੋਜ਼ਪੁਰ ਦੇ 15 ਪਿੰਡਾਂ ਨੂੰ ਜੋੜਦੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕੀਤਾ ਕਮਜ਼ੋਰ

Leave a Reply

Your email address will not be published. Required fields are marked *