ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਹੋਈ ਟੱਕਰ
ਨਾਭਾ, 15 ਨਵੰਬਰ : ਵਿਧਾਨ ਸਭਾ ਹਲਕਾ ਨਾਭਾ ਵਿਖੇ ਨਾਭਾ-ਪਟਿਆਲਾ ਰੋਡ ’ਤੇ 2 ਕਾਰਾਂ ਦੀ ਆਹਮਣੋ ਸਾਹਮਣੀ ਟੱਕਰ ਹੋ ਗਈ, ਜਿਸ ’ਚ ਇਕ ਵਪਾਰੀ ਆਗੂ ਸਣੇ ਤਿੰਨ ਲੋਕਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਨਾਭਾ ਦੇ ਵਪਾਰੀ ਆਗੂ ਪ੍ਰਵੀਨ ਗੋਗੀ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇਹਾ ਮਿੱਤਲ, ਜਦਕਿ ਦੂਜੇ ਪਾਸਿਓਂ ਅਮਨਜੋਤ ਸਿੰਘ ਨਾਮੀ ਨੌਜਵਾਨ ਦੇ ਰੂਪ ’ਚ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਵੀਨ ਗੋਗੀ ਆਪਣੀ ਪਤਨੀ ਨਾਲ ਪਟਿਆਲਾ ਵਿਖੇ ਕਿਸੇ ਵਿਆਹ ’ਚ ਸ਼ਾਮਲ ਹੋਣ ਤੋਂ ਬਾਅਦ ਨਾਭਾ ਪਰਤ ਰਹੇ ਸਨ ਕਿ ਰੋਹਟੀ ਪੁਲ ਲਾਗੇ ਦੂਜੇ ਪਾਸਿਓਂ ਤੇਜ਼ ਰਫਤਾਰੀ ਔਡੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਕਿ ਨਾਭਾ ਪਟਿਆਲਾ ਰੋਡ ’ਤੇ ਵਾਪਰੇ ਭਿਆਨਕ ਹਾਦਸੇ ’ਚ ਉਨ੍ਹਾਂ ਦੇ ਪ੍ਰਵੀਨ ਮਿੱਤਲ (ਗੋਗੀ) ਅਤੇ ਉਨ੍ਹਾਂ ਦੀ ਪਤਨੀ ਜ਼ਖਮੀ ਹੋ ਗਏ ਹਨ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਪ੍ਰਵੀਨ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਪ੍ਰਵੀਨ ਗੋਗੀ ਨੂੰ ਕਾਰ ’ਚੋਂ ਕੱਢ ਕੇ ਪਟਿਆਲਾ ਹਸਪਤਾਲ ਵਿਖੇ ਲਿਜਾਂਦਾ ਗਿਆ, ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੀ ਪਤਨੀ ਹਾਦਸਾ ਵਾਪਰਨ ਸਮੇਂ ਮੌਕੇ ’ਤੇ ਹੀ ਦਮ ਤੋੜ ਗਈ ਸੀ।
ਰੋਹਟੀ ਪੁਲ ਪੁਲਿਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਕਾਫੀ ਭਿਆਨਕ ਸੀ ਅਤੇ ਦੋਨੋਂ ਕਾਰਾ ਦੇ ਤਿੰਨ ਸਵਾਰਾਂ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਮਾਮਲੇ ’ਚ ਕਾਰਵਾਈ ਕਰਦਿਆ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Read More : ਖੇਤਾਂ ’ਚੋਂ 2 ਡਰੋਨ ਅਤੇ ਹੈਰੋਇਨ ਬਰਾਮਦ
