ਲੁਧਿਆਣਾ, 14 ਸਤੰਬਰ : ਜ਼ਿਲਾ ਲੁਧਿਆਣਾ ਦੇ ਹੈਬੋਵਾਲ ਦੇ ਇਲਾਕੇ ’ਚ ਇਕ ਔਰਤ ਦੇ ਅਸ਼ਲੀਲ ਪੋਸਟਰ ਬਣਾ ਕੇ ਗਲੀ ਦੀ ਕੰਧ ’ਤੇ ਲਾਏ ਗਏ ਹਨ। ਪੋਸਟਰ ਲੱਗੇ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਪੋਸਟਰ ਕਿਸ ਨੇ ਲਾਏ ਹਨ। ਔਰਤ ਦੀ ਸ਼ਿਕਾਇਤ ’ਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਸ-ਪਾਸ ਰਹਿਣ ਵਾਲੇ ਲੋਕਾਂ ਤੇ ਸਵੇਰੇ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੋਸਟਰ ਲਾਉਣ ਵਾਲੇ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਾਇਆ ਕਿ ਕਰੀਬ ਇਕ ਮਹੀਨਾ ਪਹਿਲਾਂ ਕਿਸੇ ਨੇ ਉਸ ਦੇ ਵ੍ਹਾਟਸਐਪ ’ਤੇ ਉਸ ਦੀ ਅਸ਼ਲੀਲ ਵੀਡੀਓ ਭੇਜੀ ਸੀ, ਜਿਸ ਤੋਂ ਬਾਅਦ 5 ਸਤੰਬਰ ਦੀ ਸਵੇਰ ਉਸ ਦੇ ਪੁੱਤਰ ਨੂੰ ਕਿਸੇ ਨੇ ਫੋਨ ਕਰ ਕੇ ਕਿਹਾ ਕਿ ਉਸ ਦੀ ਮਾਂ ਦੇ ਅਸ਼ਲੀਲ ਪੋਸਟਰ ਗਲੀ ਦੀ ਕੰਧ ’ਤੇ ਲੱਗੇ ਹਨ। ਉਹ ਤੁਰੰਤ ਪਰਿਵਾਰ ਨਾਲ ਬਾਹਰ ਗਈ। ਔਰਤ ਦਾ ਦੋਸ਼ ਹੈ ਕਿ ਉਸ ਨੂੰ ਕਿਸੇ ਨੇ ਬਦਨਾਮ ਕਰਨ ਦੀ ਨੀਅਤ ਨਾਲ ਪੋਸਟਰ ਕੰਧ ’ਤੇ ਲਾਏ ਹਨ।
ਦੋਸ਼ੀ ਦੀ ਗਲਤ ਹਰਕਤਾਂ ਬਾਰੇ ਔਰਤ ਨੇ ਪੁਲਿਸ ਨੂੰ ਕਾਰਵਾਈ ਲਈ ਸ਼ਿਕਾਇਤ ਦਿੱਤੀ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਹਾਲਾਂਕਿ ਔਰਤ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੰਬਰ ਤੋਂ ਔਰਤ ਨੂੰ ਵੀਡੀਓ ਭੇਜੀ ਗਈ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮਾਮਲੇ ਨੂੰ ਹੱਲ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਨਰਦੇਵ ਸਿੰਘ ਮਾਨ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿਚ ਭੇਜਿਆ