ਚੋਰ 92 ਤੋਲੇ ਸੋਨਾ, 2.40 ਲੱਖ ਦੀ ਨਕਦੀ ਸਮੇਤ ਕੁਝ ਵਿਦੇਸੀ ਕਰੰਸੀ ਲੈ ਕੇ ਫਰਾਰ
ਸੁਨਾਮ, 3 ਅਗਸਤ : ਜ਼ਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਅਧੀਨ ਆਉਂਦੇ ਪਿੰਡ ਨਮੋਲ ’ਚ ਬੀਤੀ ਰਾਤ ਚੋਰਾਂ ਨੇ ਇਕ ਘਰ ’ਚ ਚੋਰਾਂ ਨੇ 92 ਤੋਲੇ ਸੋਨਾ, 2.40 ਲੱਖ ਰੁਪਏ ਅਤੇ ਵਿਦੇਸ਼ੀ ਕਰੰਸੀ ਦੀ ਚੋਰੀ ਕਰ ਲਈ ਹੈ।
ਜਾਣਕਾਰੀ ਦਿੰਦਿਆ ਘਰ ਦੇ ਮਾਲਕ ਨੰਬਰਦਾਰ ਚੁੂਹੜ ਸਿੰਘ ਉਰਫ ਭੋਲਾ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਉਹ ਪਰਿਵਾਰ ਸਮੇਤ ਘਰ ਦੇ ਇਕ ਕਮਰੇ ’ਚ ਸੁੱਤੇ ਪਏ ਸਨ ਤਾਂ ਚੋਰ ਛੱਤ ਤੋਂ ਦੀ ਪੌੜੀਆਂ ਰਾਹੀਂ ਘਰ ’ਚ ਦਾਖਲ ਹੋਏ ਅਤੇ ਘਰ ਦੇ ਸਟੋਰ (ਪੇਟੀਆਂ ਵਾਲੇ) ਕਮਰੇ ਵਿਚੋਂ ਪੇਟੀ ਦਾ ਜਿੰਦਰਾ ਤੋੜਕੇ ਕਰੀਬ 92 ਤੋਲੇ ਸੋਨਾ, 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੁਝ ਵਿਦੇਸੀ ਕਰੰਸੀ ਲੈ ਗਏ।
ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਪੌਣੇ ਤਿੰਨ ਵਜੇ ਉੱਠਣ ’ਤੇ ਪਤਾ ਲੱਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪੁਲਿਸ ਥਾਣਾ ਚੀਮਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਪੁਲਿਸ ਵੱਲੋਂ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਗੀ ਇਸ ਘਟਨਾ ਨੂੰ ਲੈ ਕੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ।
Read More : 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗਾ ਧਾਰਮਿਕ ਸਮਾਗਮ