ਮਨਾਲੀ ’ਚ ਸੈਲਾਨੀ ਲੜਕੀ ਨਾਲ ਵਾਪਰਿਆ ਹਾਦਸਾ
ਮਨਾਲੀ, 15 ਜੂਨ : ਮਨਾਈ ’ਚ ਘੁੰਮਣ ਆਏ ਪਰਿਵਾਰ ਦੀ ਲੜਕੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਜ਼ਿਪ ਲਾਈਨ ’ਤੇ ਲਟਕਦੇ ਹੋਏ ਅਚਾਨਕ ਤਾਰ ਟੁੱਟ ਗਈ, ਜਿਸ ਕਾਰਨ ਲੜਕੀ 30 ਫੁੱਟ ਹੇਠਾਂ ਖਾਈ ’ਚ ਡਿੱਗ ਗਈ ਅਤੇ ਗੰਭੀਰ ਜ਼ਖਮੀ ਹੋ ਗਈ। ਉਪਰੰਤ ਲੜਕੀ ਨੂੰ ਪਹਿਲਾਂ ਮਨਾਲੀ ਅਤੇ ਫਿਰ ਚੰਡੀਗੜ੍ਹ ’ਚ ਦਾਖਲ ਕਰਵਾਇਆ। ਹਾਦਸੇ ਦੀ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਵਿਚ ਲੜਕੀ ਨੂੰ ਜ਼ਿਪ ਲਾਈਨ ਤੋਂ ਹੇਠਾਂ ਡਿੱਗਦੇ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਨਾਗਪੁਰ ਦਾ ਰਹਿਣ ਵਾਲਾ ਪ੍ਰਫੁੱਲ ਬਿਜਵੇ ਆਪਣੀ ਪਤਨੀ ਅਤੇ ਧੀ ਤ੍ਰਿਸ਼ਾ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਮਨਾਲੀ ਗਿਆ ਸੀ। ਪਿਛਲੇ ਹਫ਼ਤੇ ਐਤਵਾਰ 8 ਜੂਨ ਨੂੰ ਪ੍ਰਫੁੱਲ ਬਿਜਵੇ ਦੀ ਧੀ ਤ੍ਰਿਸ਼ਾ ਜ਼ਿਪ ਲਾਈਨ ਨਾਲ ਲਟਕ ਕੇ ਇਕ ਪਹਾੜੀ ਤੋਂ ਦੂਜੀ ਪਹਾੜੀ ਵੱਲ ਜਾ ਰਹੀ ਸੀ। ਇਸ ਦੌਰਾਨ ਜ਼ਿਪ ਲਾਈਨ ਦੀ ਕੇਬਲ ਅਚਾਨਕ ਟੁੱਟ ਗਈ ਅਤੇ ਲੜਕੀ 30 ਫ਼ੁੱਟ ਡੂੰਘੀ ਖੱਡ ’ਚ ਜਾ ਡਿੱਗੀ।
ਇਸ ਹਾਦਸੇ ਵਿਚ ਤ੍ਰਿਸ਼ਾ ਦੇ ਪੈਰ ’ਤੇ ਗੰਭੀਰ ਸੱਟ ਲੱਗੀ ਹੈ। ਇਸ ਤੋਂ ਬਾਅਦ ਤ੍ਰਿਸ਼ਾ ਨੂੰ ਜਲਦੀ ’ਚ ਪਹਿਲਾ ਮਨਾਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕੋਈ ਰਾਹਤ ਨਾ ਮਿਲਣ ’ਤੇ ਉਸਨੂੰ ਚੰਡੀਗੜ੍ਹ ਵੀ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਹੁਣ ਨਾਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਤ੍ਰਿਸ਼ਾ ਦਾ ਇਲਾਜ ਚੱਲ ਰਿਹਾ ਹੈ।
ਤ੍ਰਿਸ਼ਾ ਦੇ ਪਰਿਵਾਰ ਨੇ ਕਿਹਾ ਕਿ ਜ਼ਿਪ ਲਾਈਨ ਦੌਰਾਨ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਸਨ। ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਇਸ ਹਾਦਸੇ ਦਾ ਵੀਡੀਉ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Read More : ਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ