ਜੈਂਤੀਪੁਰ, 3 ਸਤੰਬਰ :– ਜ਼ਿਲਾ ਅੰਮ੍ਰਿਤਸਰ ’ਚ ਪੈਂਦੇ ਪਿੰਡ ਜੇਠੂਵਾਲ ਦਾ ਇਕ ਨੌਜਵਾਨ ਜਤਿੰਦਰ ਸਿੰਘ ਉਰਫ ਕਾਕਾ ਪੁੱਤਰ ਲੇਟ ਜਸਬੀਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਮਰਜੀਤ ਸਿੰਘ ਜਿਜੈਆਣੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਲੱਗਭਗ 40 ਕੁ ਸਾਲ ਸੀ, ਜੋ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਜ਼ਿਆਦਾ ਨਸ਼ਾ ਕਰਨ ਕਰ ਕੇ ਲੀਵਰ ਖਰਾਬ ਹੋਣ ਨਾਲ ਇਸ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 12 ਸਾਲਾ ਇਕਲੌਤੇ ਬੇਟੇ ਨੂੰ ਛੱਡ ਗਿਆ ਹੈ।
Read More : ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਹਾਊਸ ਅਰੈਸਟ