female student

ਟਿੱਪਰ ਨੇ ਪੈਦਲ ਜਾ ਰਹੀ ਵਿਦਿਆਰਥਣ ਨੂੰ ਕੁਚਲਿਆ, ਮੌਤ

ਬਨੂੜ, 6 ਅਗਸਤ : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਗੱਜੂਖੇੜਾ ਸਥਿਤ ਬਿਜਲੀ ਗਰਿੱਡ ਦੇ ਸਾਹਮਣੇ ਇਕ ਪੈਦਲ ਜਾ ਰਹੀ ਸਕੂਲੀ ਵਿਦਿਆਰਥਣ ਨੂੰ ਤੇਜ਼ ਰਫਤਾਰ ਟਿੱਪਰ ਚਾਲਕ ਵੱਲੋਂ ਕੁਚਲ ਦੇਣ ਅਤੇ ਹਾਦਸੇ ’ਚ ਨਾਬਾਲਗ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਰੈਣਾ ਦੇ ਵਸਨੀਕ ਬਲਵਿੰਦਰ ਸਿੰਘ ਦੀ 17 ਸਾਲਾ ਪੁੱਤਰੀ ਜਸਮੀਤ ਕੌਰ, ਜੋ ਕਿ ਹੈਰੀਟੇਜ ਪਬਲਿਕ ਸਕੂਲ ਲੈਹਲਾਂ ਵਿਖੇ 11ਵੀਂ ਕਲਾਸ ’ਚ ਪੜ੍ਹਦੀ ਸੀ। ਜਸਮੀਤ ਕੌਰ ਅੱਜ ਸਕੂਲ ਤੋਂ ਛੁੱਟੀ ਹੋਣ ਉਪਰੰਤ ਪੈਦਲ ਆਪਣੇ ਪਿੰਡ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਜਨਸੂਈ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਪਿੰਡ ਗੱਜੂਖੇੜਾ ਦੇ ਬਿਜਲੀ ਗਰਿੱਡ ਸਾਹਮਣੇ ਪੈਦਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਇਕ ਟਿੱਪਰ ਨੇ ਇਸ ਲੜਕੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕੂਲੀ ਵਿਦਿਆਰਥਣ ਟਿੱਪਰ ਤੇ ਟਾਇਰਾਂ ਹੇਠ ਆ ਗਈ ਅਤੇ ਉਸ ਦੀ ਲਾਸ਼ ਦੇ ਚੀਥੜੇ ਉੱਡ ਗਏ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਬਾਰੇ ਏ. ਐੱਸ. ਆਈ. ਜਸਵਿੰਦਰ ਪਾਲ ਨੇ ਦੱਸਿਆ ਕਿ ਵਿਦਿਆਰਥਣ ਜਸਮੀਤ ਕੌਰ ਦੀ ਲਾਸ਼ ਨੂੰ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ। ਟਿੱਪਰ ਚਾਲਕ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਗਈ ਹੈ।

Read More : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਨੂੰ ਮਨਾਇਆ ਜਾਵੇਗਾ : ਬਾਦਲ

Leave a Reply

Your email address will not be published. Required fields are marked *