ਹੁਣ ਸ਼ਾਮ 6:30 ਵਜੇ ਹੋਵੇਗੀ
ਅੰਮ੍ਰਿਤਸਰ, 16 ਜੂਨ :- ਭਾਰਤ-ਪਾਕਿਸਤਾਨ ਸਰਹੱਦ ’ਤੇ ਦੋਹਾਂ ਦੇਸ਼ਾਂ ਵਿਚਾਲੇ ਹਰ ਰੋਜ਼ ਹੋਣ ਵਾਲੇ ਰਿਟਰੀਟ ਸੈਰਾਮਨੀ ਦਾ ਸਮਾਂ ਹੁਣ ਸ਼ਾਮ 6:30 ਵਜੇ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਬੀ. ਐੱਸ. ਐੱਫ਼. ਸਰੋਤਾਂ ਦੇ ਹਵਾਲੇ ਨਾਲ ਦੱਸਿਆ ਕਿ ਮੌਸਮ ’ਚ ਆਏ ਬਦਲਾਅ ਕਾਰਨ ਸਮਾਂ ਤਬਦੀਲ ਕੀਤਾ ਗਿਆ ਹੈ, ਜੋ 15 ਅਗਸਤ ਤੱਕ ਲਾਗੂ ਰਹੇਗਾ।
ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਵੱਲੋਂ ਪਰੇਡ ਦਾ ਸਮਾਂ ਹੁਣ ਸ਼ਾਮ 6 ਵਜੇ ਦੀ ਬਜਾਏ 6:30 ਕਰ ਿਦੱਤਾ ਿਗਆ ਹੈ ਅਤੇ ਪਰੇਡ 7 ਵਜੇ ਤੱਕ ਚਲਾ ਕਰੇਗੀ। ਿੲਸ ਤੋਂ ਪਹਿਲਾਂ ਸ਼ਾਮ 6 ਵਜੇ ਤੋਂ ਲੈ ਕੇ 6:30 ਤੱਕ ਪਰੇਡ ਹੁੰਦੀ ਹੈ।
ਫਿਲਹਾਲ ਪਰੇਡ ਦੌਰਾਨ ਜ਼ੀਰੋ ਲਾਈਨ ’ਤੇ ਮੁੱਖ ਗੇਟ ਅਜੇ ਵੀ ਬੰਦ ਰੱਖਿਆ ਹੋਇਆ ਹੈ ਅਤੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਹੱਥ ਵੀ ਨਹੀਂ ਿਮਲਾਇਆ ਜਾਂਦਾ ਹੈ।
Read More : ਉੱਤਰਾਖੰਡ ਦੀ ਲੇਬਰ ਨਾਲ ਵਾਪਰਿਆ ਹਾਦਸਾ